ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕਾਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਜਾਰੀ ਕੀਤੀ ਲੁੱਕ ਆਊਟ ਸਰਕੂਲਰ ਨੂੰ ਪੁਲਿਸ ਨੇ ਵਾਪਸ ਲੈ ਲਿਆ ਹੈ। ਮਾਨਸਾ ਪੁਲਿਸ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਸੀ, ਜੋ ਦੇਰ ਸ਼ਾਮ ਵਾਪਸ ਲੈ ਲਿਆ ਗਿਆ ਸੀ।
ਇਸ ਸਬੰਧ ਵਿੱਚ ਮਾਨਸਾ ਪੁਲਿਸ ਨੇ 1 ਫਰਵਰੀ ਨੂੰ ਕੇਸ ਦਰਜ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਅਤੇ ਔਲਖ ਨੇ ਇਸ ਕੇਸ 'ਚ ਅਦਾਲਤ ਤੋਂ ਅਗਾਉਂ ਜ਼ਮਾਨਤ ਲੈ ਲਈ ਹੈ, ਇਸ ਲਈ ਪੁਲਿਸ ਨੂੰ ਇਹ ਸਰਕੂਲਰ ਵਾਪਸ ਲੈਣਾ ਪਿਆ।
ਹਾਲ ਹੀ 'ਚ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਨ੍ਹਾਂ ਨੇ ਗਨ ਕਲਚਰ ਅਤੇ ਹਿੰਸਾ ਨੂੰ ਉਤਸ਼ਾਹਤ ਕੀਤਾ ਸੀ। ਇਸ ਗੱਲ ਦਾ ਨੋਟਿਸ ਲੈਂਦਿਆਂ ਮਾਨਸਾ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਗਾਇਕ ਵਿਦੇਸ਼ ਜਾ ਸਕਦੇ ਹਨ। ਇਸ ਲਈ ਪੁਲਿਸ ਨੇ ਦੋਵਾਂ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ।
ਪੁਲਿਸ ਨੇ ਵਾਪਸ ਲਿਆ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਜਾਰੀ ਕੀਤਾ ਲੁੱਕ ਆਊਟ ਸਰਕੂਲਰ
ਏਬੀਪੀ ਸਾਂਝਾ
Updated at:
22 Feb 2020 01:06 PM (IST)
ਪੰਜਾਬ ਦੇ ਮਸ਼ਹੂਰ ਗਾਇਕਾਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਜਾਰੀ ਕੀਤੀ ਲੁੱਕ ਆਊਟ ਸਰਕੂਲਰ ਨੂੰ ਪੁਲਿਸ ਨੇ ਵਾਪਸ ਲੈ ਲਿਆ ਹੈ। ਮਾਨਸਾ ਪੁਲਿਸ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਸੀ।
- - - - - - - - - Advertisement - - - - - - - - -