Punjabi FIlm Director Sukhdeep Sukhi Passes Away: ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਦੁੱਖਦਾਈ ਖਬਰ ਆਈ ਹੈ। ਫਿਲਮ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸੁੱਖੀ ਬੀਤੇ ਦਿਨ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਏ ਸੀ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਸੁਖਦੀਪ ਸੁੱਖੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੇ ਭਰਾ ਮਨਪ੍ਰੀਤ ਵਲੋਂ ਸੁਖਦੀਪ ਸੁੱਖੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ।


ਸੁਖਦੀਪ ਸੁੱਖੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਸੁਖਦੀਪ ਸੁੱਖੀ ਵਲੋਂ ਡਾਇਰੈਕਟ ਕੀਤਾ ਆਖਰੀ ਗੀਤ ‘ਮਿਸਯੂਜ਼’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।


ਇਹ ਵੀ ਪੜ੍ਹੋ: ਦੇਬੀ ਮਖਸੂਸਪੁਰੀ ਦਾ ਗਾਣਾ ‘ਛੜੇ’ ਹੋਇਆ ਰਿਲੀਜ਼, ਵਿੱਦਿਆ ਬਾਲਨ ਦੀ ਫੋਟੋ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਾਰਬੀ ਸੰਘਾ


ਦੱਸ ਦੇਈਏ ਕਿ ਸੁਖਦੀਪ ਸੁੱਖੀ ਦੇ ਮਾਤਾ ਜੀ ਦਾ ਅਗਸਤ ’ਚ ਦਿਹਾਂਤ ਹੋਇਆ ਸੀ, ਉਥੇ ਉਨ੍ਹਾਂ ਦੇ ਪਿਤਾ ਦਾ ਅਕਤੂਬਰ ’ਚ ਦਿਹਾਂਤ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਮਾਤਾ-ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਸੁਖਦੀਪ ਸੁੱਖੀ ਟੁੱਟ ਚੁੱਕੇ ਸਨ। ਸੁਖਦੀਪ ਸੁੱਖੀ ਨੇ ਕੁਝ ਸਮਾਂ ਪਹਿਲਾਂ ਆਪਣੇ ਦੋਵੇਂ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ, ਜਿਸ ਕਾਰਨ ਉਹ ਦੁਖੀ ਰਹਿੰਦਾ ਸੀ। ਨਿਰਦੇਸ਼ਕ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ, ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਸਦਮੇ ਵਿੱਚ ਛੱਡ ਦਿੱਤਾ ਹੈ।


ਇਹ ਵੀ ਪੜ੍ਹੋ: ਗੁਰੂ ਰੰਧਾਵਾ ਨੇ ਜੰਮ ਕੇ ਕੀਤੀ ਸ਼ਹਿਨਾਜ਼ ਗਿੱਲ ਦੀ ਤਾਰੀਫ਼, ਅਦਾਕਾਰਾ ਨਾਲ ਗਾਣਾ ਬਣਾਉਣ ਦਾ ਕੀਤਾ ਐਲਾਨ


ਫਿਲਮ ਨਿਰਦੇਸ਼ਕ ਸੁਖਦੀਪ ਸੁੱਖੀ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਰੇਡੀਓ ਜੌਕੀ ਵਜੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਅਤੇ ਇੱਕ ਪ੍ਰਤਿਭਾਸ਼ਾਲੀ ਅਦਾਕਾਰ ਵੀ ਸੀ। ਸੁਖਦੀਪ ਸੁੱਖੀ ਨੇ ਸਾਲ 2018 ਵਿੱਚ ਇਸ਼ਕ ਨਾ ਹੋਵ ਰੱਬਾ ਵਰਗੀਆਂ ਕੁਝ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਤੋਂ ਬਾਅਦ ਉਸਨੇ 2020 ਵਿੱਚ 'ਬੀਕਾਨੇਰੀ' ਤੇ 'ਨੋ ਨੋ ਨੋ' ਦਾ ਨਿਰਦੇਰਸ਼ਨ ਵੀ ਕੀਤਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਸੀ ਕਿਉਂਕਿ ਉਹ ਸਕਿੱਟ, ਮੋਨੋ ਐਕਟਿੰਗ ਅਤੇ ਹੋਰ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਾ ਸੀ।


ਇਹ ਵੀ ਪੜ੍ਹੋ: ਪੰਜਾਬੀ ਕਲਾਕਾਰਾਂ ‘ਤੇ ਚੜ੍ਹਿਆ ਕ੍ਰਿਸਮਸ ਦਾ ਬੁਖਾਰ, ਇਨ੍ਹਾਂ ਸਿਤਾਰਿਆਂ ਨੇ ਸਜਾਏ ਆਪਣੇ ਘਰ