Kanwar Grewal: ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਹੈਰਾਨੀਜਨਕ ਹਾਦਸਾ, ਕਾਰ ਨੂੰ ਰੋਕ ਲੁੱਟ ਦੀ ਕੋਸ਼ਿਸ਼...
Punjabi Sufi singer Kanwar Grewal: ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਕਲਾਕਾਰ ਨਾਲ ਇੱਕ ਹੈਰਾਨੀਜਨਕ ਹਾਦਸਾ ਵਾਪਰਿਆ ਹੈ। ਇਸ ਗੱਲ ਦਾ ਖੁਲਾਸਾ
![Kanwar Grewal: ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਹੈਰਾਨੀਜਨਕ ਹਾਦਸਾ, ਕਾਰ ਨੂੰ ਰੋਕ ਲੁੱਟ ਦੀ ਕੋਸ਼ਿਸ਼... A surprising incident happened to Punjabi singer Kanwar Grewal an attempt to stop the car and rob Kanwar Grewal: ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਹੈਰਾਨੀਜਨਕ ਹਾਦਸਾ, ਕਾਰ ਨੂੰ ਰੋਕ ਲੁੱਟ ਦੀ ਕੋਸ਼ਿਸ਼...](https://feeds.abplive.com/onecms/images/uploaded-images/2023/07/03/05e8ebc967992bb20d2d87f3f5d9f3dc1688361740520709_original.jpg?impolicy=abp_cdn&imwidth=1200&height=675)
Punjabi Sufi singer Kanwar Grewal: ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਕਲਾਕਾਰ ਨਾਲ ਇੱਕ ਹੈਰਾਨੀਜਨਕ ਹਾਦਸਾ ਵਾਪਰਿਆ ਹੈ। ਇਸ ਗੱਲ ਦਾ ਖੁਲਾਸਾ ਸੂਫੀ ਗਾਇਕ ਵੱਲੋਂ ਖੁਦ ਕੀਤਾ ਗਿਆ ਹੈ। ਕਲਾਕਾਰ ਨੇ ਦੋ ਦਿਨ ਪਹਿਲਾਂ ਗੁਰਾਇਆ ਹਾਈਵੇ ‘ਤੇ ਇੱਕ ਮੇਲੇ ਦੌਰਾਨ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਕਿੱਸਾ ਸੁਣਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
View this post on Instagram
ਇਸ ਵੀਡੀਓ ਨੂੰ Mslivetv ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪੰਜਾਬੀ ਗਾਇਕ ਨੇ ਪ੍ਰਸ਼ੰਸਕਾਂ ਨੂੰ ਕਿੱਸਾ ਸੁਣਾਉਂਦੇ ਹੋਏ ਕਿਹਾ ਫਗਵਾੜਾ ਅਤੇ ਗੁਰਾਇਆ ਵਿਚਕਾਰ ਪੈਂਦੇ ਨੈਸ਼ਨਲ ਹਾਈਵੇਅ ‘ਤੇ ਚੋਰ ਬੈਠ ਗਏ। ਉਨ੍ਹਾਂ ਦੱਸਿਆ ਕਿ ਪੰਜ ਭਰਾ ਸੀ ਉਹ... ਮੈਂ ਇੱਕਲਾ ਹੀ ਸੀ ਅੰਮ੍ਰਿਤਸਰ ਤੋਂ ਇਕੱਲਾ ਹੀ ਵਾਪਸ ਆ ਰਿਹਾ ਸੀ ਤਾਂ ਪੌਣੇ ਦੋ ਵਜੇ ਦੇ ਵਿਚਕਾਰ ਕੁਝ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਦੀ ਕਾਰ ‘ਚ ਬੈਠ ਗਏ।
ਉਨ੍ਹਾਂ ਅੱਗੇ ਕਿਹਾ ਕਿ ਕਾਰ ਵਿੱਚ ਨੌਵੇਂ ਮੋਹੱਲੇ ਦੇ ਸਲੌਕ ਚੱਲੀ ਜਾਂਦੇ ਸੀ ਮੈਂ ਆਰਾਮ ਨਾਲ ਸੁਣਦਾ-ਸੁਣਦਾ ਚੱਲੀ ਗਈ। ਥੋੜ੍ਹਾ ਅੱਗੇ ਜਾਣ ‘ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇੱਥੇ ਹੀ ਉਤਾਰ ਦਿਓ ਅਤੇ ਕਹਿਣ ਲੱਗੇ ਕਿ ਅਸੀਂ ਲੁੱਟਣ ਲਈ ਤੁਹਾਡੀ ਕਾਰ ‘ਚ ਬੈਠੇ ਹਾਂ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੰਵਰ ਗਰੇਵਾਲ ਕਾਰ ‘ਚ ਹਨ।
ਇਸ ਤੋਂ ਬਾਅਦ ਕਲਾਕਾਰ ਨੇ ਉਨ੍ਹਾਂ ਚੋਰਾਂ ਨੂੰ 500 ਰੁਪਏ ਦੇ ਕੇ ਦੁੱਧ ਪੀਣ ਲਈ ਕਿਹਾ ਅਤੇ ਫਿਰ ਉਹ ਉਥੋਂ ਚਲੇ ਗਏ। ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਘਟਨਾ ਵਿੱਚ ਲੁਟੇਰੇ ਕੰਵਰ ਗਰੇਵਾਲ ਨੂੰ ਇਸ ਲਈ ਛੱਡ ਕੇ ਚਲੇ ਗਏ ਕਿਉਂਕਿ ਉਹ ਇਕ ਮਸ਼ਹੂਰ ਸ਼ਖਸੀਅਤ ਸਨ। ਹਾਲਾਂਕਿ ਕਿਸੇ ਆਮ ਇਨਸਾਨ ਨਾਲ ਸ਼ਾਇਦ ਅਜਿਹਾ ਨਹੀਂ ਹੋਣਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)