Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਕਈ ਪੰਜਾਬੀਆਂ ਦੇ ਦਿਲ ਤੋੜ ਦਿੱਤੇ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਜਿੱਥੇ ਫਿਲਮੀ ਸਿਤਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ, ਉੱਥੇ ਹੀ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਦਰਅਸਲ, ਮਸ਼ਹੂਰ ਪੰਜਾਬੀ ਗਾਇਕਾ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਪਾਸੇ ਸੋਗ ਛਾਇਆ ਹੋਇਆ ਹੈ।


ਕਿਵੇਂ ਹੋਈ ਮੌਤ... 


ਦੱਸ ਦੇਈਏ ਕਿ ਹਾਲ ਹੀ 'ਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਹੇਮਲਾਤਾ ਖਿਵਾਨੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ। 



Read MOre: Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ, ਵੀਡੀਓ ਸ਼ੇਅਰ ਕਰ ਬੋਲੇ...






ਇਸਦੇ ਨਾਲ ਹੀ ਦੱਸ ਦੇਈਏ ਕਿ ਗਾਇਕਾ ਦੀ ਅਚਾਨਕ ਮੌਤ ਉੱਪਰ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਸੋਗ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪਰਿਵਾਰ ਸਣੇ ਸੰਗੀਤ ਜਗਤ ਦੇ ਸਿਤਾਰਿਆਂ ਦਾ ਦਿਲ ਤੋੜ ਦਿੱਤਾ ਹੈ। 




ਦੱਸਣਯੋਗ ਹੈ ਕਿ ਹੇਮਲਾਤਾ ਨੇ ਸੰਗੀਤ ਜਗਤ ਦੀ ਝੋਲੀ 'ਚ ਕਈ ਹਿੱਟ ਗੀਤ ਪਾਏ ਸਨ। ਉਨ੍ਹਾਂ ਆਪਣੀ ਗਾਇਕੀ ਰਾਹੀਂ ਲੰਬੇ ਸਮੇਂ ਤੱਕ ਪ੍ਰਸ਼ੰਸਕਾਂ ਦਾ ਰੱਜ ਕੇ ਮਨੋਰੰਜਨ ਕੀਤਾ। ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਭਰਮਾ ਹੁੰਗਾਰਾ ਮਿਲਿਆ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਇਸ 'ਚ 'ਦਾਤਾ ਜੀ', 'ਫਰੀਦਾ ਕਰੀਏ ਨਾ ਹੰਕਾਰ' ਵਰਗੇ ਗੀਤ ਸ਼ਾਮਲ ਸਨ। ਗਾਇਕਾ ਦਾ ਅਚਾਨਕ ਦੇਹਾਂਤ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਹੋਇਆ ਹੈ। 


 









Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।