![ABP Premium](https://cdn.abplive.com/imagebank/Premium-ad-Icon.png)
Diljit Dosanjh: ਦਿਲਜੀਤ ਦੋਸਾਂਝ ਦੇ ਰਿਐਕਸ਼ਨ ਤੋਂ ਬਾਅਦ ਨਹੀਂ ਟਲਿਆ ਰੈਪਰ ਨਸੀਬ, ਹੁਣ ਮੈਨੇਜਰ ਸੋਨਾਲੀ ਸਿੰਘ 'ਤੇ ਲਗਾਇਆ ਇਹ ਦੋਸ਼
Diljit Dosanjh-Rapper Nseeb Controversy: ਰੈਪਰ ਨਸੀਬ ਇਨ੍ਹੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਨਾਲ ਇਲੂਮਿਨਾਟੀ ਹੋਣ
![Diljit Dosanjh: ਦਿਲਜੀਤ ਦੋਸਾਂਝ ਦੇ ਰਿਐਕਸ਼ਨ ਤੋਂ ਬਾਅਦ ਨਹੀਂ ਟਲਿਆ ਰੈਪਰ ਨਸੀਬ, ਹੁਣ ਮੈਨੇਜਰ ਸੋਨਾਲੀ ਸਿੰਘ 'ਤੇ ਲਗਾਇਆ ਇਹ ਦੋਸ਼ After Diljit Dosanjh's reaction rapper Nseeb did not stop, now he target it on dosanjhawala manager Sonali singh Diljit Dosanjh: ਦਿਲਜੀਤ ਦੋਸਾਂਝ ਦੇ ਰਿਐਕਸ਼ਨ ਤੋਂ ਬਾਅਦ ਨਹੀਂ ਟਲਿਆ ਰੈਪਰ ਨਸੀਬ, ਹੁਣ ਮੈਨੇਜਰ ਸੋਨਾਲੀ ਸਿੰਘ 'ਤੇ ਲਗਾਇਆ ਇਹ ਦੋਸ਼](https://feeds.abplive.com/onecms/images/uploaded-images/2024/05/09/aca2bf3745da3b6256abc77ad10e1eea1715227043816709_original.jpg?impolicy=abp_cdn&imwidth=1200&height=675)
Diljit Dosanjh-Rapper Nseeb Controversy: ਰੈਪਰ ਨਸੀਬ ਇਨ੍ਹੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਨਾਲ ਇਲੂਮਿਨਾਟੀ ਹੋਣ ਨੂੰ ਲੈ ਚੱਲ ਰਿਹਾ ਵਿਵਾਦ ਹੈ। ਇਸ ਉੱਪਰ ਨਸੀਬ ਵੱਲੋਂ ਲਗਾਤਾਰ ਕਮੈਂਟ ਕਰ ਕਲਾਕਾਰ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦਿਲਜੀਤ ਦੇ ਜਵਾਬ ਤੋਂ ਬਾਅਦ ਵੀ ਨਸੀਬ ਨਹੀਂ ਟਲਿਆ। ਉਸ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਰੈਪਰ ਨੇ ਸਿਰਫ ਦਿਲਜੀਤ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਵਿਵਾਦ ਵਿੱਚ ਘਸੀਟਿਆ ਹੈ।
ਦਰਅਸਲ, ਰੈਪਰ ਨਸੀਬ ਨੇ ਹਾਲ ਹੀ ਵਿੱਚ ਦਿਲਜੀਤ ਦੇ ਇਲੂਮਿਨਾਟੀ ਹੋਣ ਨੂੰ ਲੈ ਕਈ ਸਵਾਲ ਚੁੱਕੇ। ਜਿਸ ਤੋਂ ਬਾਅਦ ਦਿਲਜੀਤ ਨੇ ਬੇਹੱਦ ਸ਼ਾਤ ਤਰੀਕੇ ਨਾਲ ਨਸੀਬ ਨੂੰ ਇਸਦਾ ਜਵਾਬ ਵੀ ਦਿੱਤਾ। ਹੁਣ ਨਸੀਬ ਵੱਲੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦੀਆਂ ਉਨ੍ਹਾਂ ਕਿਹਾ, ਇੱਕ ਕਮੈਂਟ ਨੇ ਦਿਲਜੀਤ ਬਾਈ ਨੂੰ ਇੰਨਾ ਜੱਜ ਕਰਤਾ, ਕਿ ਉਨੇ ਮਿਊਜ਼ਿਕ, ਟਿੱਕਟਾਕ ਲਗਾ-ਲਗਾ ਕੇ ਕਲੈਰੀਫਿਕੈਸ਼ਨ ਦਾ ਪੋਸਟਾਂ ਭਰਤੀਆਂ। ਉਸੇ ਇੱਕ ਕਮੈਂਟ ਨੇ ਉਸਦੀ ਮੈਨੇਜਰ ਸੋਨਾਲੀ ਸਿੰਘ ਨੂੰ ਇੰਨਾ ਚਾਰਜ ਕੀਤਾ, ਕਿ ਉਹ ਸਨੀਕੀ ਮੂੰਹ ਚੱਲਣ ਲੱਗ ਗਈ ਮੇਰੇ ਖਿਲਾਫ...ਅਤੇ ਆਪਣੇ ਲਿੰਕਾਂ ਨੂੰ ਕਹਿ ਰਹੀ ਹੈ ਕਿ ਇਸ ਨੂੰ ਅਨਫਾਲੋ ਕਰੋ, ਇਸ ਨੂੰ ਐਂ ਕਰੋ ਉਹ ਕਰੋ...ਅਨਫਾਲੋ ਵਾਲਾ ਮੈਨੂੰ ਕੋਈ ਮਸਲਾ ਨਹੀਂ, ਤੇ ਕੈਨੇਡਾ, ਅਮੇਰੀਕਾ ਅਤੇ ਪੰਜਾਬੀ ਤੁਹਾਨੂੰ ਅਜੇ ਮੈਂ ਮਾੜ੍ਹਾ ਲੱਗ ਰਿਹਾ ਸਿਆਣੇ ਦਾ ਕਿਹਾ ਤੇ ਓਲੇ ਦਾ ਖਾਦਾ ਹੌਲੀ-ਹੌਲੀ ਪਤਾ ਲੱਗਦਾ ਹੁੰਦੇ... ਮੈਂ ਬੱਸ ਇਹੀ ਕਹਿਣਾ ਚਾਹੁੰਗਾ ਆਪਦਾ ਉਹ ਬੇਸਟ ਪੁੱਸ਼ ਕਰ ਰਹੇ ਆ...ਸਨੀਕੀ ਮੂੰਹ ਚੱਲ ਕੇ (ਗੁਪਤ ਤਰੀਕੇ ਨਾਲ) ਕਿ ਮੇਰਾ ਮੂੰਹ ਬੰਦ ਕੀਤਾ ਜਾਵੇ...
ਕੀ ਹੈ ਇਲੂਮਿਨਾਟੀ ?
ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)