Sonam Bajwa: ਸੋਨਮ ਬਾਜਵਾ-ਤਾਨੀਆ ਦੀ ਇਸ ਵੀਡੀਓ ਨੂੰ ਦੇਖ ਹੱਸ-ਹੱਸ ਲੋਟ ਪੋਟ ਹੋਏ ਫੈਨਜ਼ ਬੋਲੇ- 'ਕਮਲੀਆਂ'
Sonam Bajwa-Tania Godday Godday Chaa Promotion: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਤਾਨੀਆ ਆਪਣੀ ਅਪਕਮਿੰਗ ਫਿਲਮ ਗੋਡੇ ਗੋਡੇ ਚਾਅ ਦਾ ਰੱਜ ਕੇ ਪ੍ਰਮੋਸ਼ਨ ਕਰ ਰਹੀਆਂ ਹਨ। ਇਸ ਫਿਲਮ ਰਾਹੀਂ ਉਨ੍ਹਾਂ ਨੂੰ ਇੱਕ ਵੱਖਰੇ
Sonam Bajwa-Tania Godday Godday Chaa Promotion: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਤਾਨੀਆ ਆਪਣੀ ਅਪਕਮਿੰਗ ਫਿਲਮ ਗੋਡੇ ਗੋਡੇ ਚਾਅ ਦਾ ਰੱਜ ਕੇ ਪ੍ਰਮੋਸ਼ਨ ਕਰ ਰਹੀਆਂ ਹਨ। ਇਸ ਫਿਲਮ ਰਾਹੀਂ ਉਨ੍ਹਾਂ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਵੇਖਿਆ ਜਾਵੇਗਾ। ਦੱਸ ਦੇਈਏ ਕਿ ਇਸ ਫਿਲਮ ਵਿੱਚ ਸੋਨਮ ਰਾਣੀ ਅਤੇ ਤਾਨੀਆ ਨੀਕੋ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੀਆਂ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੇ ਨਾਲ ਹੀ ਫਿਲਮ ਦੀ ਸਟਾਰ ਕਾਸਟ ਗੋਡੇ ਗੋਡੇ ਚਾਅ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੀ ਹੈ। ਇਸ ਵਿਚਕਾਰ ਸੋਨਮ ਅਤੇ ਤਾਨੀਆ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ ਹੱਸ ਲੋਟ ਪੋਟ ਹੋ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਅਦਾਕਾਰਾ ਸੋਨਮ ਬਾਜਵਾ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਤਾਨੀਆ ਅਤੇ ਸੋਨਮ ਜ਼ਬਰਦਸਤ ਭੰਗੜਾ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਉਨ੍ਹਾਂ ਦਾ ਅਜੀਬੋਗਰੀਬ ਤਰੀਕੇ ਨਾਲ ਨੱਚਣਾ ਪ੍ਰਸ਼ੰਸ਼ਕਾਂ ਨੂੰ ਹੱਸਾ ਹੱਸਾ ਲੋਟ ਪੋਟ ਕਰ ਰਿਹਾ ਹੈ। ਤੁਸੀ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਆਪਣੀ ਹੀ ਮਸਤੀ ਵਿੱਚ ਲੱਗੀਆਂ ਹੋਈਆਂ ਹਨ।
ਹਾਲਾਂਕਿ ਇਸ ਵਿਚਕਾਰ ਕੁਝ ਪ੍ਰਸ਼ੰਸ਼ਕਾਂ ਨੂੰ ਇਹ ਵੀਡੀਓ ਬੇਹੱਦ ਮਜ਼ਾਕੀਆ ਲੱਗਿਆ। ਉਨ੍ਹਾਂ ਕਮੈਂਟ ਕਰ ਸੋਨਮ ਬਾਜਵਾ ਅਤੇ ਤਾਨੀਆ ਨੂੰ ਕਮਲੀਆਂ ਤੱਕ ਕਹਿ ਦਿੱਤਾ। ਜਦੋਂਕਿ ਕਈ ਹੋਰ ਪ੍ਰਸ਼ੰਸ਼ਕ ਹੱਸਣ ਅਤੇ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਉਸ ਦੌਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਦੋਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਬਰਾਤ ਵਿੱਚ ਸਿਰਫ ਬੰਦੇ ਹੀ ਜਾਂਦੇ ਸੀ। ਹੁਣ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਮਿਲ ਕੇ ਇਸ ਨਿਯਮ ਨੂੰ ਬਦਲਣ ਦੀਆਂ ਸਕੀਮਾਂ ਲਾਉਂਦੀਆਂ ਹਨ। ਇਸ ਵਿੱਚ ਉਹ ਕਿਸ ਤਰ੍ਹਾਂ ਸਫਲ ਹੋਣਗੀਆਂ ਇਹ ਫਿਲਮ ਵਿੱਚ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਆਪਣੀਆਂ ਦੋਵੇਂ ਫਿਲਮਾਂ ਨੂੰ ਲੈਕੇ ਲਗਾਤਾਰ ਲਾਈਮਲਾਈਟ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਤੇ ਟਾਈਟਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਜਦਕਿ 'ਗੋਡੇ ਗੋਡੇ ਚਾਅ' 'ਚ ਉਹ ਗੀਤਾਜ ਬਿੰਦਰੱਖੀਆ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।