A.R. Rahman On Diljit Dosanjh: ਏ. ਆਰ. ਰਹਿਮਾਨ ਨੇ ਭਾਰਤੀ ਕਲਾਕਾਰਾਂ ਤੇ ਕੀਤਾ ਕੂਮੈਂਟ, ਦਿਲਜੀਤ ਦੋਸਾਂਝ ਨੂੰ ਲੈ ਬੋਲੇ...
A. R. Rahman On Indian Artists: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪੰਜਾਬੀਆਂ ਦੇ ਨਾਲ-ਨਾਲ ਵਿਦੇਸ਼ੀਆਂ ਵਿੱਚ ਵੀ ਬੱਲੇ-ਬੱਲੇ ਹੋ ਚੁੱਕੀ ਹੈ। ਦਿਲਜੀਤ ਨੂੰ ਉਨ੍ਹਾਂ ਦੀ ਉੱਚੀ ਅਤੇ ਸੁੱਚੀ ਗਾਇਕੀ ਨੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਹੈ...
A.R. Rahman On Indian Artists: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪੰਜਾਬੀਆਂ ਦੇ ਨਾਲ-ਨਾਲ ਵਿਦੇਸ਼ੀਆਂ ਵਿੱਚ ਵੀ ਬੱਲੇ-ਬੱਲੇ ਹੋ ਚੁੱਕੀ ਹੈ। ਦਿਲਜੀਤ ਨੂੰ ਉਨ੍ਹਾਂ ਦੀ ਉੱਚੀ ਅਤੇ ਸੁੱਚੀ ਗਾਇਕੀ ਨੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਹੈ। ਅੱਜ ਉਨ੍ਹਾਂ ਦੀ ਪਛਾਣ ਨਾ ਸਿਰਫ ਬਜ਼ੁਰਗਾਂ, ਨੌਜਵਾਨਾਂ ਸਗੋਂ ਬੱਚੇ-ਬੱਚੇ ਤੱਕ ਨੂੰ ਵੀ ਹੈ। ਹਾਲ ਹੀ ਵਿੱਚ ਦਿਲਜੀਤ ਦੀ ਕੋਚੈਲਾ ਪਰਮਾਫਰਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਖਾਸ ਗੱਲ ਇਹ ਹੈ ਕਿ ਦਿਲਜੀਤ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਹਨ। ਜੋ ਕਿ ਪੰਜਾਬੀਆਂ ਲਈ ਮਾਣ ਦੀ ਗੱਲ ਹੈ।
This year has been amazing for indian artists ..,Grammys,Golden globes,Oscars and this ……. Our @Diljitdosanjh 🔥 https://t.co/kl3j9LfMV3
— A.R.Rahman (@arrahman) April 17, 2023
ਦਰਅਸਲ, ਮਿਊਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਨੇ ਸਾਰੇ ਭਾਰਤੀ ਕਲਾਕਾਰਾਂ ਦੇ ਨਾਲ-ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ ਹੈ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਉੱਪਰ ਦਿਲਜੀਤ ਦੋਸਾਂਝ ਦਾ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇਹ ਸਾਲ ਭਾਰਤੀ ਕਲਾਕਾਰਾਂ ਲਈ ਸ਼ਾਨਦਾਰ ਰਿਹਾ ਹੈ .., ਗ੍ਰੈਮੀ, ਗੋਲਡਨ ਗਲੋਬ, ਆਸਕਰ ਅਤੇ ਇਹ……. ਸਾਡਾ ਦਿਲਜੀਤ ਦੋਸਾਂਝ...
ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ ਦੀ ਤਾਰੀਫ ਨਾ ਸਿਰਫ ਪੰਜਾਬੀ ਸਿਤਾਰਿਆਂ ਸਗੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸਿਤਾਰਿਆਂ ਤੱਕ ਨੇ ਕੀਤੀ। ਕਰੀਨਾ ਕਪੂਰ, ਕ੍ਰਿਤੀ ਸੈਨਨ, ਐਮੀ ਵਿਰਕ, ਸੋਨਮ ਬਾਜਵਾ, ਆਲੀਆ ਭੱਟ, ਅਰਜੁਨ ਕਪੂਰ ਕਈ ਸਿਤਾਰਿਆਂ ਵੱਲੋਂ ਦਿਲਜੀਤ ਲਈ ਪੋਸਟਾਂ ਸਾਂਝੀਆਂ ਕਰ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। 'ਚਮਕੀਲਾ' ਦੀ ਬਾਇਓਪਿਕ ਤੇ 'ਜੋੜੀ'। 'ਜੋੜੀ' ਫਿਲਮ 'ਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਪਰਦੇ 'ਤੇ ਦਿਲਜੀਤ-ਨਿਮਰਤ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਫਿਰ ਤੋਂ ਜ਼ਿੰਦਾ ਕਰਨਗੇ। ਦੱਸ ਦੇਈਏ ਕਿ ਫਿਲਮ ਜੋੜੀ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਿਲਜੀਤ ਅਤੇ ਨਿਮਰਤ ਦੀ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।