‘Bhuj: The Pride of India’ ਹੋਵੇਗੀ Ammy Virk ਦੀ ਪਹਿਲੀ ਬਾਲੀਵੁੱਡ ਫ਼ਿਲਮ, ਸਾਹਮਣੇ ਆਈ ਜ਼ਬਰਦਸਤ Look
ਹਾਲ ਹੀ ਵਿੱਚ ਅਦਾਕਾਰ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ ‘ਭੁਜ ਦ ਪ੍ਰਾਈਡ ਆਫ ਇੰਡੀਆ’ ਦਾ ਵੀਡੀਓ ਅਤੇ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਚੰਡੀਗੜ੍ਹ: ਜਲਦੀ ਹੀ ਅਜੇ ਦੇਵਗਨ ਦੀ ਫ਼ਿਲਮ 'ਭੁਜ: ਦ ਪ੍ਰਾਈਡ ਆਫ ਇੰਡੀਆ' ਰਿਲੀਜ਼ ਹੋਣ ਵਾਲੀ ਹੈ। ਇਸ ਦਾ ਐਲਾਨ ਕੁਝ ਸਮਾਂ ਪਹਿਲਾਂ ਅਜੇ ਨੇ ਸੋਸ਼ਲ ਮੀਡੀਆ 'ਤੇ ਕੀਤਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਸਿੰਗਰ ਅਤੇ ਐਕਟਰ ਐਮੀ ਵਿਰਕ ਵੀ ਇਸ ਫਿਲਮ 'ਚ ਖਾਸ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਅਜੇ ਵਲੋਂ ਸ਼ੇਅਰ ਕੀਤੇ ਮੋਸ਼ਨ ਪੋਸਟਰ 'ਚ ਅਜੇ, ਸੋਨਾਕਸ਼ੀ ਅਤੇ ਸੰਜੇ ਦੱਤ ਦੇ ਨਾਲ ਪੰਜਾਬ ਕਲਾਕਾਰ ਐਮੀ ਵਿਰਤ ਦਾ ਲੁੱਕ ਵੀ ਵੰਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਮੀ ਦੀ ਪਹਿਲੀ ਬਾਲੀਵੁੱਦ ਫਿਲਮ '83' ਨਹੀਂ ਸਗੋਂ ਹੁਣ ਭੁਜ ਹੋਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਅਜੇ ਗੀ ਇਹ ਪਹਿਲੀ ਫਿਲਮ ਹੋਵੇਗੀ ਜੋ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਏਗੀ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ 'ਭੁਜ: ਦ ਪ੍ਰਾਈਡ ਆਫ ਇੰਡੀਆ' ਦੀ ਰਿਲੀਜ਼ ਦੀ ਤਰੀਕ ਜਾਰੀ ਕੀਤੀ ਹੈ। ਹਾਲ ਹੀ ਵਿੱਚ ਅਭਿਨੇਤਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਸਬੰਧਤ ਵੀਡੀਓ ਅਤੇ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਅਜੇ ਨੇ ਇਸ ਫਿਲਮ ਦੀ ਰਿਲੀਜ਼ ਤਰੀਕ ਅਤੇ ਇਹ ਫਿਲਮ ਕਿੱਥੇ ਰਿਲੀਜ਼ ਕੀਤੀ ਜਾਏਗੀ ਬਾਰੇ ਜਾਣਕਾਰੀ ਦਿੱਤੀ।
13 ਅਗਸਤ ਨੂੰ ਰਿਲੀਜ਼ ਹੋਵੇਗੀ
ਦੱਸ ਦੇਈਏ ਕਿ ‘ਭੁਜ: ਦ ਪ੍ਰਾਈਡ ਆਫ ਇੰਡੀਆ’ 13 ਅਗਸਤ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਜੇ ਦੇਵਗਨ, ਸੰਜੇ ਦੱਤ, ਐਮੀ ਵਿਰਕ, ਸੋਨਾਕਸ਼ੀ ਸਿਨਹਾ, ਸ਼ਰਦ ਕੇਲਕਰ ਅਤੇ ਨੋਰਾ ਫਤੇਹੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦਾ ਮੋਸ਼ਨ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
'ਭੁਜ: ਦਿ ਪ੍ਰਾਈਡ Indiaਫ ਇੰਡੀਆ' ਦੇ ਮੋਸ਼ਨ ਪੋਸਟਰ 'ਚ ਕਿਹਾ ਗਿਆ ਹੈ ਕਿ ਭੁਜ ਏਅਰਫੀਲਡ 'ਤੇ 14 ਦਿਨਾਂ ਵਿਚ 35 ਵਾਰ ਹਮਲਾ ਹੋਇਆ ਸੀ। ਇਨ੍ਹਾਂ ਹਮਲਿਆਂ ਵਿੱਚ 92 ਬੰਬ ਅਤੇ 22 ਰਾਕੇਟ ਵਰਤੇ ਗਏ ਸੀ। ਦੱਸ ਦਈਏ ਕਿ ਅਭਿਸ਼ੇਕ ਦੁਧਿਆ ਦੇ ਨਿਰਦੇਸ਼ਕ ਦੀ ਰਿਲੀਜ਼ ਦੀ ਤਰੀਕ ਕਈ ਵਾਰ ਬਦਲੀ ਗਈ ਹੈ। ਇਸ ਦੇ ਨਾਲ ਹੀ ਫਿਲਮ ਦਾ ਟ੍ਰੇਲਰ 12 ਜੁਲਾਈ ਨੂੰ ਰਿਲੀਜ਼ ਹੋਵੇਗਾ।
‘ਭੁਜ: ਦ ਪ੍ਰਾਈਡ ਆਫ ਇੰਡੀਆ’ 1971 ਦੀ ਭਾਰਤ-ਪਾਕਿ ਜੰਗ 'ਤੇ ਅਧਾਰਤ ਇੱਕ ਫਿਲਮ ਹੈ। ਫਿਲਮ ਵਿਚ ਅਜੇ ਦੇਵਗਨ ਸਕੁਐਡ੍ਰੋਨ ਲੀਡਰ ਵਿਜੇ ਕਰਨਿਕ ਦੀ ਭੂਮਿਕਾ ਨਿਭਾਅ ਰਹੇ ਹਨ ਜਿਸਨੇ ਭੁਜ ਵਿਚ ਇਕ ਏਅਰਬੇਸ ਸਥਾਪਤ ਕੀਤਾ ਸੀ। ਦੂਜੇ ਪਾਸੇ ਫਿਲਮ ਵਿੱਚ ਸੋਨਾਕਸ਼ੀ ਸਿਨਹਾ ਸੁੰਦਰਬੇਨ ਜੇਠਾ ਮਧੇਰਪ੍ਰਿਯ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਕਿਹਾ ਜਾਂਦਾ ਹੈ ਕਿ ਸੁੰਦਰਬੇਨ ਨੇ ਭਾਰਤੀ ਫੌਜ ਦੇ ਸਮਰਧਨ ਲਈ 299 ਔਰਤਾਂ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ: CM Amarinder Singh - Sonia Gandhi Meeting: ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਖ਼ਤਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904