(Source: ECI/ABP News)
'ਚੱਲ ਮੇਰਾ ਪੁੱਤ-2' ਇਸ ਦਿਨ ਹੋਵੇਗੀ ਮੁੜ ਰਿਲੀਜ਼, ਸਿਨੇਮਾ ਘਰਾਂ 'ਚ ਪਰਤਣ ਲੱਗੀ ਰੌਣਕ, ਹੋ ਜਾਓ ਤੁਸੀਂ ਵੀ ਤਿਆਰ
ਚੱਲ ਮੇਰਾ ਪੁੱਤ 2 'ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਨਜ਼ਰ ਆਉਣਗੇ।
!['ਚੱਲ ਮੇਰਾ ਪੁੱਤ-2' ਇਸ ਦਿਨ ਹੋਵੇਗੀ ਮੁੜ ਰਿਲੀਜ਼, ਸਿਨੇਮਾ ਘਰਾਂ 'ਚ ਪਰਤਣ ਲੱਗੀ ਰੌਣਕ, ਹੋ ਜਾਓ ਤੁਸੀਂ ਵੀ ਤਿਆਰ Chal Mera Putt 2 re release worldwide on 27th august 'ਚੱਲ ਮੇਰਾ ਪੁੱਤ-2' ਇਸ ਦਿਨ ਹੋਵੇਗੀ ਮੁੜ ਰਿਲੀਜ਼, ਸਿਨੇਮਾ ਘਰਾਂ 'ਚ ਪਰਤਣ ਲੱਗੀ ਰੌਣਕ, ਹੋ ਜਾਓ ਤੁਸੀਂ ਵੀ ਤਿਆਰ](https://feeds.abplive.com/onecms/images/uploaded-images/2021/08/07/230758ad1ae12afc658b76105cacba5f_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਮਗਰੋਂ ਮੁੜ ਖੁੱਲ੍ਹੇ ਸਿਨੇਮਾ ਘਰਾਂ 'ਚ ਹੌਲੀ-ਹੌਲ਼ੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ 'ਚ ਤੁਣਕਾ-ਤੁਣਕਾ ਸਿਨੇਮਾ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਤੋਂ ਮਗਰੋਂ ਹੁਣ 27 ਅਗਸਤ ਨੂੰ ਫਿਲਮ ਚੱਲ ਮੇਰਾ ਪੁੱਤ-2 ਵੀ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਹੋਵੇਗੀ।
ਇਸ ਤੋਂ ਪਹਿਲਾਂ ਫਿਲਮ 2020 'ਚ ਰਿਲੀਜ਼ ਹੋਈ ਪਰ ਕੋਰੋਨਾ ਵਾਇਰਸ ਕਾਰਨ ਫਿਲਮ ਅੱਧਵਾਟੇ ਹੀ ਰਹਿ ਗਈ ਯਾਨੀ ਕਿ ਦਰਸ਼ਕਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੀ। ਚੱਲ ਮੇਰਾ ਪੁੱਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ ਹੁਣ ਉਮੀਦ ਹੈ ਕਿ ਦਰਸ਼ਕਾਂ ਨੂੰ ਚੱਲ ਮੇਰਾ ਪੁੱਤ 2 ਵੀ ਬਹੁਤ ਪਸੰਦ ਆਵੇਗੀ।
ਚੱਲ ਮੇਰਾ ਪੁੱਤ 2 'ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਨਜ਼ਰ ਆਉਣਗੇ।
ਕੋਰੋਨਾ ਵਾਇਰਸ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਉੱਥੇ ਹੀ ਕਰੀਬ ਹਰ ਕਾਰੋਬਾਰ 'ਤੇ ਇਸ ਦੇ ਪ੍ਰਭਾਵ ਦਿਖਾਈ ਦਿੱਤੇ। ਸਿਨੇਮਾ ਘਰਾਂ ਕੋਰੋਨਾ ਵਾਇਰਸ ਨੇ ਚੁੱਪ ਪਸਰ ਦਿੱਤੀ ਸੀ। ਦਰਅਸਲ ਜਦੋਂ ਤੋਂ ਕੋਰੋਨਾ ਨੇ ਦਸਤਕ ਦਿੱਤੀ ਸਿਨੇਮਾ ਘਰਾਂ ਦੀਆਂ ਰੌਣਕਾਂ ਖ਼ਤਮ ਹੋ ਗਈਆਂ। ਹੁਣ ਜਦੋਂ ਕੋਰੋਨਾ ਦੀ ਦੂਜੀ ਵੇਵ ਦਾ ਖਤਰਾ ਟਲਿਆ ਹੈ ਤਾਂ ਅਜਿਹੇ 'ਚ ਸਿਨੇਮਾ ਘਰਾਂ 'ਚ ਰੌਣਕ ਮੁੜ ਤੋਂ ਪਰਤਣ ਲੱਗੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)