Charan Kaur: ਚਰਨ ਕੌਰ ਨੇ Mother's Day ਤੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਪੋਸਟ ਸਾਂਝੀ ਕਰ ਬੋਲੀ- ਇੱਕ ਟੁੱਟੀ ਹੋਈ ਮਾਂ ਦਾ ਹੌਸਲਾ...
Charan Kaur On Mother's Day: ਮਾਂ ਦਿਵਸ ਅਜਿਹਾ ਦਿਨ ਹੈ ਜਦੋਂ ਬੱਚੇ ਉਨ੍ਹਾਂ ਨੂੰ ਆਪਣੀਆਂ ਮਾਵਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਮਹਿਸੂਸ ਕਰਦੇ ਹਨ। ਮਾਂ ਦਾ ਕਰਜ਼ ਕੋਈ ਵੀ ਨਹੀਂ ਚੁਕਾ ਸਕਦਾ ਕਿਉਂਕਿ ਮਾਂ ਸ਼ਬਦ ਹੀ ਅਜਿਹਾ ਹੈ
Charan Kaur On Mother's Day: ਮਾਂ ਦਿਵਸ ਅਜਿਹਾ ਦਿਨ ਹੈ ਜਦੋਂ ਬੱਚੇ ਉਨ੍ਹਾਂ ਨੂੰ ਆਪਣੀਆਂ ਮਾਵਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਮਹਿਸੂਸ ਕਰਦੇ ਹਨ। ਮਾਂ ਦਾ ਕਰਜ਼ ਕੋਈ ਵੀ ਨਹੀਂ ਚੁਕਾ ਸਕਦਾ ਕਿਉਂਕਿ ਮਾਂ ਸ਼ਬਦ ਹੀ ਅਜਿਹਾ ਹੈ ਜਿਸ ਵਿਚ ਬੱਚੇ ਦਾ ਸਾਰਾ ਸੰਸਾਰ ਵੱਸਦਾ ਹੈ। ਅੱਜ ਯਾਨਿ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਇਹ ਖਾਸ ਦਿਨ ਮਨਾਇਆ ਜਾ ਰਿਹਾ ਹੈ। ਇਸ ਵਿਚਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਖਾਸ ਪੋਸਟ...
View this post on Instagram
ਦਰਅਸਲ, ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੁੱਤਰ ਸਿੱਧੂ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਸ਼ੁੱਭ ਪੁੱਤ ਸਾਰੇ ਤੇਰੇ ਭਰਾ ਭੈਣਾਂ mother day ਦੀਆਂ ਵਧਾਈਆਂ ਦੇ ਕੇ ਇੱਕ ਟੁੱਟੀ ਹੋਈ ਮਾਂ ਦਾ ਹੌਸਲਾ ਵਧਾ ਕੇ ਅਪਣਾ ਫਰਜ ਅਦਾ ਕਰ ਰਹੇ ਹਨ ਜੋ ਹਰ ਇੱਕ ਧੀ ਪੁੱਤ ਦਾ ਫਰਜ ਵੀ ਬਣਦਾ ਹੈ ਇਸ ਪਿਆਰ ਸਦਕਾ ਹੀ ਮਾਂ ਹੌਸਲਾ ਮਜਬੂਤ ਬਣਦਾ ਹੈ ਸਾਰਿਆ ਦਾ ਧਨਵਾਦ ਐਨਾਂ ਪਿਆਰ ਦੇਣ ਲਈ ਪਰ ਸ਼ੁੱਭ ਤੇਰੇ ਬਿਨਾਂ ਸਭ ਕੁੱਝ ਅਧੂਰਾ ਜਾ ਲਗਦੈ 😭😭...
ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਹਾਡਾ ਦਰਦ ਤੁਸੀਂ ਹੀ ਜਾਣਦੇ ਹੋ ਮਾਂ ਅਸੀ ਤਾਂ ਇੱਕ ਹੋਂਸਲਾ ਹੀ ਦੇ ਸਕਦੇ ਆ ਤੂਹਾਨੂੰ... ਇੱਕ ਹੋਰ ਨੇ ਕਮੈਂਟ ਕਰ ਕਿਹਾ ਬਾਈ ਦੁਨੀਆ ਤੇ ਬਥੇਰੇ ਲੋਕੀ ਆਉਂਦੇ ਆ... ਤੇ ਜਾਂਦੇ ਆ ਤੇ ਕਦੇ ਨਾ ਕਦੇ ਟਾਈਮ ਨਾਲ ਆਪਾ ਓਹਨਾ ਨੂੰ ਭੁੱਲਾ ਦਿੰਦੇ ਆ ਪਰ ਬਾਈ ਤੈਨੂੰ ਭੁੱਲਣ ਨੂੰ ਦਿਲ ਨੀ ਕਰਦਾ ਯਰ ਤੇ ਕਦੇ ਭੁਲਾਇਆ ਵੀ ਨਹੀਂ ਜਾਣਾ ਤੂੰ ਉਸਤਾਦ... ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸ਼ਕ ਨੇ ਲਿਖਿਆ, ਮਾਂ ਅਸੀ ਸਿੱਧੂ ਵੀਰੇ ਦੀ ਕਮੀ ਕਦੇ ਨਹੀ ਪੁਰੀ ਕਰ ਸਕਦੇ... ਪਰ ਮੇਰੀ ਇਹੀ ਅਰਦਾਸ ਹੈ ਵਾਹਿਗੁਰੂ ਦੀ ਅੱਗੇ ਮੇਰੀ ਚਰਨ ਕੌਰ ਨੂੰ ਹਮੇਸ਼ਾ ਖੁਸ਼ ਰੱਖੀ ਸਿੱਧੂ ਵੀਰੇ ਦੇ ਜਾਣ ਮਗਰੋ ਤੁਸੀ ਹੀ ਸਾਡੇ ਲਈ ਸਾਡੇ ਹੀਰੋ ਹੋ ਤੁਸੀ ਕਦੇ ਵੀ ਦਿਲ ਨਹੀ ਛੱਡਣਾ ਮਾਂ ਅਸੀ ਜਿਨੇ ਜੋਗੇ ਹਾਂ ਆਖਰੀ ਸਾਹ ਤੱਕ ਨਾਲ ਰਹਾਂਗੇ। ਹੈਪੀ ਮਦਰਸ ਡੇ ਮਾਂ...
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ