Jaswinder Bhalla: ਜਸਵਿੰਦਰ ਭੱਲਾ ਨੂੰ ਮਜ਼ਬੂਰਨ ਦਾੜ੍ਹੀ ਕਰਨੀ ਪਈ ਕਾਲੀ, ਪੋਸਟ ਸਾਂਝੀ ਕਰ ਬੋਲੇ- ਹੁਣ ਸੰਗ ਜਿਹੀ ਆਈ ਜਾਂਦੀ...
Jaswinder Bhalla Shared Post: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰ ਜਸਵਿੰਦਰ ਭੱਲਾ ਆਪਣੀ ਕਾਮੇ਼ਡੀ ਲਈ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ ਆਪਣੇ ਹਰ ਅੰਦਾਜ਼ ਵਿੱਚ ਪ੍ਰਸ਼ੰਸ਼ਕਾਂ ਦਾ ਰੱਜ ਕੇ ਮਨੋਰੰਜਨ ਕੀਤਾ। ਇਨ੍ਹੀਂ ਦਿਨੀਂ ਕਲਾਕਾਰ ਆਪਣੀਆਂ...
Jaswinder Bhalla Shared Post: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰ ਜਸਵਿੰਦਰ ਭੱਲਾ ਆਪਣੀ ਕਾਮੇ਼ਡੀ ਲਈ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ ਆਪਣੇ ਹਰ ਅੰਦਾਜ਼ ਵਿੱਚ ਪ੍ਰਸ਼ੰਸ਼ਕਾਂ ਦਾ ਰੱਜ ਕੇ ਮਨੋਰੰਜਨ ਕੀਤਾ। ਇਨ੍ਹੀਂ ਦਿਨੀਂ ਕਲਾਕਾਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਪੋਸਟ ਨੂੰ ਲੈ ਚਰਚਾ ਵਿੱਚ ਰਹਿੰਦੇ ਹਨ। ਦਰਅਸਲ, ਜਸਵਿੰਦਰ ਭੱਲਾ ਆਪਣੀ ਹਰ ਪੋਸਟ ਰਾਹੀਂ ਦਰਸ਼ਕਾਂ ਦੇ ਚਿਹਰੇ ਉੱਪਰ ਮੁਸਕੁਰਾਹਟ ਲਿਆ ਦਿੰਦੇ ਹਨ। ਇਸ ਵਿਚਕਾਰ ਕਲਾਕਾਰ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਜਿਸਨੇ ਦਰਸ਼ਕਾ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ ਇਹ ਖਾਸ ਪੋਸਟ...
View this post on Instagram
ਕਾਮੇਡੀਅਨ ਜਸਵਿੰਦਰ ਭੱਲਾ ਨੇ ਦਾੜ੍ਹੀ ਕਾਲੀ ਕਰਨ ਦੀ ਵਜ੍ਹਾ ਦੱਸਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਦਰਅਸਲ, ਆਪਣੀ ਕਾਲੀ ਦਾੜ੍ਹੀ ਵਿੱਚ ਤਸਵੀਰ ਸ਼ੇਅਰ ਕਰ ਜਸਵਿੰਦਰ ਭੱਲਾ ਨੇ ਕੈਪਸ਼ਨ ਵਿੱਚ ਲਿਖਿਆ, ਪਿਛਲੇ ਹਫਤੇ ਇੱਕ ਐਡ ਫਿਲਮ ਦਾ ਸ਼ੂਟ ਸੀ, ਕੰਪਨੀ ਦੀ ਸ਼ਰਤ ਸੀ ਕਿ ਸਾਨੂੰ ਜਸਵਿੰਦਰ ਭੱਲਾ ਜਵਾਨੀ ਵਾਲਾ ਜਾਣੀ ਕਿ ਕਾਲ਼ੀ ਦਾੜ੍ਹੀ ਵਾਲ਼ਾ ਚਾਹੀਦਾ… ਬਸ ਫੇਰ ਕੀ ਸੀ ?.. ਚੱਕ ਲਿਆ ਰੰਗ ਵਾਲ਼ਾ ਕੌਲਾ ਤੇ ਬੁਰਸ਼.. ਕਰਲ਼ੀ ਬੱਗੀਓਂ ਕਾਲ਼ੀ.. ਮੋੜ ਲਈ ਮੁਹਾਰ ਜਵਾਨੀ ਵੱਲ ਨੂੰ 🤔… ਹੁਣ ਸਾਲ਼ੀ ਸੰਗ ਜਿਹੀ ਆਈ ਜਾਂਦੀ ਆ..
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਜਸਵਿੰਦਰ ਭੱਲਾ ਜਲਦ ਹੀ ਫਿਲਮ ਕੈਰੀ ਆਨ ਜੱਟਾ 3 ਵਿੱਚ ਦਿਖਾਈ ਦੇਣਗੇ। ਉਨ੍ਹਾਂ ਦੀਆਂ ਫਿਲਮਾਂ 'ਯਾਰਾਂ ਦੀਆਂ ਪੌ ਬਾਰਾਂ' ਤੇ 'ਉਡੀਕਾਂ ਤੇਰੀਆਂ' ਹਾਲ ਹੀ 'ਚ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਨਾਲ ਉਹ ਜਲਦ ਹੀ 'ਕੈਰੀ ਆਨ ਜੱਟਾ 3' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ 11 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।