Diljit Dosanjh: ਦਿਲਜੀਤ ਦੋਸਾਂਝ ਵੱਲੋਂ ਅਸਿੱਧੇ ਤੌਰ 'ਤੇ ਰੈਪਰ ਨਸੀਬ ਨੂੰ ਤਿੱਖਾ ਜਵਾਬ, ਬੋਲੇ- 'ਇੱਥੇ ਪਹੁੰਚਣ ਲਈ 22 ਸਾਲ ਲੱਗ ਗਏ...'
Diljit Dosanjh Video: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਉਨ੍ਹਾਂ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਆਪਣੇ ਦਮ 'ਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਪੰਜਾਬੀ ਕਲਾਕਾਰ
Diljit Dosanjh Video: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਉਨ੍ਹਾਂ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਆਪਣੇ ਦਮ 'ਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਪੰਜਾਬੀ ਕਲਾਕਾਰ ਨੇ ਆਪਣੇ ਖਿਲਾਫ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਇੱਕ ਖਾਸ ਇੰਟਰਵਿਊ 'ਚ ਤਿੱਖਾ ਜਵਾਬ ਦਿੱਤਾ ਹੈ। ਜੋ ਸ਼ਾਇਦ ਅਸਿੱਧੇ ਤੌਰ ਤੇ ਰੈਪਰ ਨਸੀਬ ਨੂੰ ਠੋਕਵਾਂ ਜਵਾਬ ਸੀ। ਦਿਲਜੀਤ ਦੋਸਾਂਝ ਨੇ ਕਿਹਾ ਕਿ ਉਨ੍ਹਾਂ ਨੂੰ ਸਫਲਤਾ ਇੰਨੀ ਆਸਾਨੀ ਨਾਲ ਨਹੀਂ ਮਿਲੀ, ਇਸ ਲਈ ਉਨ੍ਹਾਂ ਨੂੰ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ।
ਦਰਅਸਲ, ਇੱਕ ਖਾਸ ਇੰਟਰਵਿਊ 'ਚ ਦਿਲਜੀਤ ਨੇ ਕਿਹਾ, 'ਇਹ ਪ੍ਰਸਿੱਧੀ ਰਾਤੋ-ਰਾਤ ਹਾਸਲ ਨਹੀਂ ਹੋਈ। ਤੁਸੀਂ ਇੱਕ ਦਿਨ ਵਿੱਚ ਇਹ ਸਭ ਪ੍ਰਾਪਤ ਨਹੀਂ ਕਰ ਸਕਦੇ। ਮੈਂ 22 ਸਾਲਾਂ ਤੋਂ ਇਸ ਇੰਡਸਟਰੀ ਵਿੱਚ ਹਾਂ ਅਤੇ ਇੱਥੇ ਤੱਕ ਪਹੁੰਚਣ ਲਈ ਦਿਨ ਰਾਤ ਮਿਹਨਤ ਕੀਤੀ ਹੈ। ਇਸ ਦੀ ਮੈਨੂੰ ਭਾਰੀ ਕੀਮਤ ਚੁਕਾਉਣੀ ਪਈ, ਮੈਂ ਆਪਣੇ ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਸਕਿਆ। ਮੇਰੀ ਸਾਲਾਂ ਦੀ ਮਿਹਨਤ ਹੁਣ ਮੈਨੂੰ ਕਾਮਯਾਬੀ ਦੇ ਰਹੀ ਹੈ। ਪਰ ਮੇਰੇ ਕੋਲ ਹੋਰ ਯੋਜਨਾਵਾਂ ਹਨ, ਤੁਹਾਨੂੰ ਇਸ ਬਾਰੇ ਜਲਦੀ ਹੀ ਪਤਾ ਲੱਗ ਜਾਵੇਗਾ।
ਗੁਰਦੁਆਰੇ ਵਿੱਚ ਕੀਰਤਨ ਕਰਦੇ ਸੀ ਦਿਲਜੀਤ
ਦੱਸ ਦੇਈਏ ਕਿ ਦੁਸਾਂਝ ਕਲਾਂ 'ਚ ਪੈਦਾ ਹੋਏ ਦਿਲਜੀਤ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ। ਉਨ੍ਹਾਂ ਨੇ 10ਵੀਂ ਜਮਾਤ ਤੱਕ ਲੁਧਿਆਣਾ ਵਿੱਚ ਪੜ੍ਹਾਈ ਕੀਤੀ। ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕੇ। ਗੁਰਦੁਆਰੇ ਵਿੱਚ ਕੀਰਤਨ ਸੁਣ ਕੇ ਉਹ ਵੀ ਗਾਉਣ ਵੱਲ ਵਧੇ।
ਲੁਧਿਆਣਾ ਦੇ ਸਥਾਨਕ ਗੁਰਦੁਆਰੇ ਵਿੱਚ ਸ਼ਾਸਤਰੀ ਸੰਗੀਤ ਦੀ ਸਿਖਲਾਈ ਲਈ ਅਤੇ ਕੀਰਤਨ ਕਰਨਾ ਸ਼ੁਰੂ ਕੀਤਾ। ਕੀਰਤਨ ਕਰਦੇ ਸਮੇਂ ਦਿਲਜੀਤ ਦੀ ਆਵਾਜ਼ ਸਾਰਿਆਂ ਨੂੰ ਪਸੰਦ ਆਈ, ਇਸ ਲਈ ਲੋਕਾਂ ਨੇ ਉਸ ਨੂੰ ਬਾਹਰ ਗਾਉਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਦਿਲਜੀਤ ਨੇ ਗੁਰਦੁਆਰੇ ਤੋਂ ਬਾਹਰ ਆ ਕੇ ਵਿਆਹ ਸਮਾਗਮਾਂ 'ਚ ਗਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਗਾਉਂਦੇ ਹੋਏ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚੇ।
View this post on Instagram
ਇਸ ਫਿਲਮ ਰਾਹੀਂ ਬਾਲੀਵੁੱਡ 'ਚ ਕੀਤੀ ਐਂਟਰੀ
ਦਿਲਜੀਤ ਨੇ ਸਾਲ 2004 ਵਿੱਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਰਿਲੀਜ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਾਲ 2011 'ਚ ਫਿਲਮ 'ਦਿ ਲਾਇਨ ਆਫ ਪੰਜਾਬ' ਨਾਲ ਡੈਬਿਊ ਕੀਤਾ। ਫਿਲਮ ਫਲਾਪ ਰਹੀ ਪਰ ਉਸ ਦਾ ਇੱਕ ਗੀਤ ਸੁਪਰਹਿੱਟ ਰਿਹਾ। ਬੀਬੀਸੀ ਦੀ ਏਸ਼ੀਅਨ ਡਾਉਨਲੋਡ ਚੈਟ ਵਿੱਚ ਪਹਿਲੀ ਵਾਰ ਕਿਸੇ ਗੈਰ-ਬਾਲੀਵੁੱਡ ਗਾਇਕ ਦਾ ਗੀਤ ਸਿਖਰ 'ਤੇ ਪਹੁੰਚਿਆ ਹੈ। ਸਾਲ 2016 'ਚ ਫਿਲਮ 'ਉੜਤਾ ਪੰਜਾਬ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਸ ਤੋਂ ਬਾਅਦ ਕਲਾਕਾਰ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ੍ਹ ਕੇ ਨਹੀਂ ਦੇਖਿਆ।