Diljit Dosanjh Video: ਦਿਲਜੀਤ ਦੋਸਾਂਝ ਨੇ ਕੋਚੈਲਾ 'ਚ ਲੁੱਟੀ ਮਹਫਿਲ, ਅੰਗਰੇਜ਼ੀ ਬੋਲ ਫੈਨਜ਼ ਕੀਤੇ ਲੋਟ ਪੋਟ
Diljit Dosanjh Speak English in Coachella: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਛਾਏ ਹੋਏ ਹਨ। ਇਸ ਵਿਚਕਾਰ ਪੰਜਾਬੀ ਸਟਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਕੋਚੈਲਾ ਸਟੇਜ ਸ਼ੋਅ ਦੌਰਾਨ ਵਿਦੇਸ਼ੀ ਪ੍ਰਸ਼ੰਸ਼ਕਾਂ...
Diljit Dosanjh Speak English in Coachella: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਛਾਏ ਹੋਏ ਹਨ। ਇਸ ਵਿਚਕਾਰ ਪੰਜਾਬੀ ਸਟਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਕੋਚੈਲਾ ਸਟੇਜ ਸ਼ੋਅ ਦੌਰਾਨ ਵਿਦੇਸ਼ੀ ਪ੍ਰਸ਼ੰਸ਼ਕਾਂ ਨਾਲ ਇੰਗਲਿੰਸ਼ ਵਿੱਚ ਗੱਲ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਅੰਗਰੇਜ਼ੀ ਬੋਲਦੇ ਹੋਏ ਦਿਲਜੀਤ ਖੁਦ ਹੱਸ ਰਹੇ ਸੀ। ਦਿਲਜੀਤ ਦੇ ਇਸ ਵਾਇਰਲ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਖੂਬ ਤਾਰੀਫ ਕਰ ਰਹੇ ਹਨ ਅਤੇ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਤੁਸੀ ਵੀ ਵੇਖੋ ਦਿਲਜੀਤ ਦਾ ਇਹ ਮਜ਼ੇਦਾਰ ਵੀਡੀਓ...
View this post on Instagram
ਇੰਸਟਾਗ੍ਰਾਮ ਪੇਜ਼ Kiddaan.com ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਤੁਸੀ ਦਿਲਜੀਤ ਦੋਸਾਂਝ ਨੂੰ ਅੰਗਰੇਜ਼ੀ ਬੋਲਦੇ ਹੋਏ ਦੇਖ ਸਕਦੇ ਹੋ। ਇਸ ਵਿੱਚ ਦਿਲਜੀਤ ਦੀ ਅੰਗਰੇਜ਼ੀ ਨੂੰ ਸੁਣ ਉੱਥੇ ਮੌਜੂਦ ਪ੍ਰਸ਼ੰਸ਼ਕ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਹਾਲਾਂਕਿ ਦਿਲਜੀਤ ਦੇ ਇਸ ਅੰਗਰੇਜ਼ੀ ਬੋਲਣ ਦੇ ਅੰਦਾਜ਼ ਨੇ ਵੀ ਮਹਫਿਲ ਲੁੱਟ ਲਈ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਦਿਲਜੀਤ ਦਿਲ ਜਿੱਤ ਲਿਆ... ਇੱਕ ਹੋਰ ਯੂਜ਼ਰ ਨੇ ਕਿਹਾ ਪੰਜਾਬੀ ਜਿੱਥੇ ਜਾਂਦੇ ਉੱਥੇ ਮਾਹੌਲ ਬਣਾ ਦਿੰਦੇ...
View this post on Instagram
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮਸ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਦੇ ਸਿਤਾਰੇ ਵੀ ਹੱਲਾ ਛੇਰੀ ਦੇ ਰਹੇ ਹਨ। ਇਸ ਪਰਫਾਰਮਸ ਤੋਂ ਇਲਾਵਾ ਦੋਸਾਂਝਾ ਵਾਲਾ ਆਪਣੀ ਫਿਲਮ ਜੋੜੀ ਅਤੇ ਚਮਕੀਲਾ ਨੂੰ ਲੈ ਚਰਚਾ ਵਿੱਚ ਹੈ। ਇਨ੍ਹਾਂ ਫਿਲਮਾਂ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਇਨ੍ਹਾਂ ਫਿਲਮਾਂ ਰਾਹੀ ਦਰਸ਼ਕਾਂ ਨੂੰ ਪੰਜਾਬੀ ਵਿਰਸੇ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੇਗੀ। ਫਿਲਮ ਜੋੜੀ ਦੀ ਗੱਲ ਕਰਿਏ ਤਾਂ ਇਹ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਨਿਮਰਤ ਖਹਿਰਾ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਿਲ ਜਿੱਤਦੇ ਹੋਏ ਦਿਖਾਈ ਦੇਵੇਗੀ।