Sidhu Moosewala's Controversies: ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੇ ਵਿਵਾਦਾਂ ਦੇ ਚਰਚੇ, ਬੱਬੂ ਮਾਨ ਨਾਲ ਇੰਝ ਫਸੇ ਸਿੰਗ
Babbu Maan vs Sidhu Moose Wala: ਦੱਸ ਦਈਏ ਕਿ ਬੱਬੂ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਦੇ ਅਗਲੇ ਦਿਨ ਸਿੱਧੂ ਦਾ ਗੀਤ 'my block' ਰਿਲੀਜ਼ ਹੋਇਆ ਸੀ। ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ।
ਚੰਡੀਗੜ੍ਹ: ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਗਾਇਕ ਸਿੱਧੂ ਮੂਸੇਵਾਲਾ ਦੇ ਵਿਵਾਦਾਂ ਦੇ ਚਰਚੇ ਛਿੜ ਗਏ ਗਏ ਹਨ। ਉਨ੍ਹਾਂ ਦਾ ਸਭ ਤੋਂ ਚਰਚਿਤ ਵਿਵਾਦ ਬੱਬੂ ਮਾਨ ਨਾਲ ਸਿੰਗ ਫਸਣ ਦਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਤੇ ਉਨ੍ਹਾਂ ਦੇ ਫੈਨਜ਼ 'ਤੇ ਸਿੱਧਾ ਨਿਸ਼ਾਨਾ ਸਾਧਿਆ ਸੀ।
ਦੱਸ ਦਈਏ ਕਿ ਬੱਬੂ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ 'my block' ਰਿਲੀਜ਼ ਹੋਇਆ ਸੀ। ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ। ਇਸ ਦਾ ਸਕਰੀਨ ਸ਼ੌਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ।
ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਾਂ ਵਿੱਚ ਧਮਕੀਆਂ ਮਿਲਣ ਲੱਗ ਗਈਆ। ਇਸ ਤੋਂ ਬਾਅਦ ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਬੱਬੂ ਮਾਨ ਦੇ ਫੈਨਜ਼ ਨੂੰ ਬੁਰਾ-ਭਲਾ ਕਿਹਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀ ਆਪਸੀ ਜੰਗ ਸ਼ੁਰੂ ਹੋ ਗਈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਵਾਇਰਲ ਗੀਤਾਂ ਦੇ ਨਾਲ-ਨਾਲ ਉਸ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾ ਸਿੱਧੂ ਮੂਸੇਵਾਲਾ ਦੀਆਂ 2 ਵੀਡੀਓਜ਼ ਵਾਇਰਲ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਵੀਡੀਓ 'ਚ ਸਿੱਧੂ ਮੂਸੇਵਾਲਾ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ 'ਚ AK47 ਨਾਲ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਸੀ।
ਦੂਸਰੀ ਵੀਡੀਓ 'ਚ ਸਿੱਧੂ ਸੰਗਰੂਰ ਦੀ ਲੱਡਾ ਕੋਠੀ ਰੇਂਜ 'ਚ ਫਾਇਰਿੰਗ ਕਰਦਾ ਨਜ਼ਰ ਆਇਆ। ਇਹ ਦੋਵੇਂ ਵੀਡੀਓਜ਼ ਕੋਰੋਨਾ ਲੌਕਡਾਊਨ ਸਮੇਂ ਦੀਆਂ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਖ਼ਿਲਾਫ਼ ਆਰਮਜ਼ ਐਕਟ ਕੇਸ ਤਹਿਤ ਕਈ ਧਾਰਾਵਾਂ ਲੱਗੀਆਂ ਸੀ। ਕੁਝ ਦਿਨ ਬਾਅਦ ਸਿੱਧੂ ਨੇ ਜ਼ਮਾਨਤ ਲੈ ਲਈ ਸੀ। ਇਸ ਤੋਂ ਅਗਲੇ ਦਿਨ ਸਿੱਧੂ ਦਾ ਇੱਕ ਗੀਤ ਰਿਲੀਜ਼ ਹੋਇਆ ਜਿੱਤ ਤੋਂ ਬਾਅਦ ਸਿੱਧੂ ਫਿਰ ਵਿਵਾਦਾਂ 'ਚ ਘਿਰ ਗਿਆ।
ਇਸ ਗੀਤ ਕਾਰਨ ਸਿੱਧੂ ਮੂਸੇਵਾਲਾ ਫਿਰ ਸੁਰੱਖਿਆ 'ਚ ਆਇਆ। ਗੀਤ ਸੰਜੂ 'ਚ ਸਿੱਧੂ ਨੇ ਆਪਣੇ 'ਤੇ ਲੱਗੇ ਆਰਮਜ਼ ਐਕਟ ਕੇਸ ਦੀ ਤੁਲਨਾ ਸੰਜੇ ਦੱਤ ਦੇ ਕੇਸਾਂ ਨਾਲ ਕੀਤੀ ਸੀ। ਇਸ ਤੋਂ ਬਾਅਦ ਮੁਹਾਲੀ ਕਰਾਈਮ ਬ੍ਰਾਂਚ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸ ਇੱਕ ਵਿਵਾਦ 'ਚ ਸਿੱਧੂ ਮੂਸੇਵਾਲਾ ਦੇ ਕਈ ਵਿਵਾਦ ਖੜ੍ਹੇ ਹੋਏ ਸੀ। ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਨੇ ਪੱਤਰਕਾਰਾਂ ਨੂੰ ਧਮਕਾਇਆ ਸੀ। ਇਸ ਤੋਂ ਬਾਅਦ ਲੁਧਿਆਣਾ ਤੇ ਬਰਨਾਲਾ 'ਚ ਪੱਤਰਕਾਰਾਂ ਨੇ ਰੋਸ ਕਰ ਸਿੱਧੂ ਮੂਸੇਵਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: