Ind vs Nz 2nd Test Match: ਭਾਰਤੀ ਟੀਮ ਨੂੰ ਵੱਡਾ ਝਟਕਾ, ਸੱਟ ਕਾਰਨ ਦੂਜੇ ਟੈਸਟ ਮੈਚ 'ਚੋਂ ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ ਤੇ ਰਵਿੰਦਰ ਜਡੇਜਾ ਬਾਹਰ
IND vs NZ 2nd Test Match: ਇਸ ਸੀਰੀਜ਼ ਦਾ ਪਹਿਲਾ ਮੈਚ ਡਰਾਅ ਰਿਹਾ। ਅਜਿਹੇ 'ਚ ਦੂਜਾ ਮੈਚ ਜਿੱਤਣ ਵਾਲੀ ਟੀਮ ਸੀਰੀਜ਼ ਜਿੱਤ ਲਵੇਗੀ। ਇਸ ਲਿਹਾਜ਼ ਨਾਲ ਇਹ ਮੈਚ ਬਹੁਤ ਮਹੱਤਵਪੂਰਨ ਹੈ।
Ind vs Nz 2nd Test Match: ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਮੇਜ਼ਬਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਤਿੰਨ ਵੱਡੇ ਖਿਡਾਰੀ ਸੱਟ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਤਲਬ ਬੀਸੀਸੀਆਈ ਨੇ ਹੀ ਦਿੱਤੀ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਆਲਰਾਊਂਡਰ ਰਵਿੰਦਰ ਜਡੇਜਾ ਸੱਟਾਂ ਕਾਰਨ ਦੂਜਾ ਟੈਸਟ ਨਹੀਂ ਖੇਡ ਸਕਣਗੇ।
NEWS - Injury updates – New Zealand’s Tour of India
— BCCI (@BCCI) December 3, 2021
Ishant Sharma, Ajinkya Rahane and Ravindra Jadeja ruled out of the 2nd Test.
More details here - https://t.co/ui9RXK1Vux #INDvNZ pic.twitter.com/qdWDPp0MIz
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁੰਬਈ ਟੈਸਟ ਮੈਚ ਤੋਂ ਠੀਕ ਪਹਿਲਾਂ ਈਮੇਲ ਅਤੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਕਾਨਪੁਰ 'ਚ ਪਹਿਲੇ ਟੈਸਟ ਮੈਚ ਦੇ ਆਖਰੀ ਦਿਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਖੱਬੀ ਉਂਗਲ 'ਚ ਸੱਟ ਲੱਗੀ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਬੀਸੀਸੀਆਈ ਨੇ ਰਵਿੰਦਰ ਜਡੇਜਾ ਤੇ ਅਜਿੰਕਿਆ ਰਹਾਣੇ ਦੀ ਸੱਟ ਦੀ ਕਿਸਮ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਇਸ ਦੇ ਨਾਲ ਹੀ ਆਲਰਾਊਂਡਰ ਰਵਿੰਦਰ ਜਡੇਜਾ ਦੇ ਕਾਨਪੁਰ 'ਚ ਪਹਿਲੇ ਟੈਸਟ ਮੈਚ ਦੌਰਾਨ ਸੱਜੇ ਹੱਥ 'ਤੇ ਸੱਟ ਲੱਗ ਗਈ ਸੀ। ਸਕੈਨ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਮੋਢੇ 'ਚ ਸੋਜ਼ ਹੈ। ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ ਤੇ ਇਸ ਲਈ ਉਹ ਮੁੰਬਈ 'ਚ ਦੂਜਾ ਟੈਸਟ ਨਹੀਂ ਖੇਡ ਸਕਣਗੇ।
ਇਸ ਤੋਂ ਇਲਾਵਾ ਕਾਨਪੁਰ ਟੈਸਟ ਮੈਚ ਦੀ ਕਪਤਾਨੀ ਕਰਨ ਵਾਲੇ ਤੇ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਕਾਨਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਆਖਰੀ ਦਿਨ ਫੀਲਡਿੰਗ ਦੌਰਾਨ ਜ਼ਖ਼ਮੀ ਹੋ ਗਏ ਸਨ। ਰਹਾਣੇ ਨੂੰ ਮੁੰਬਈ 'ਚ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ ਰਹਾਣੇ ਦੇ ਖੱਬੇ ਹੈਮਸਟ੍ਰਿੰਗ 'ਚ ਮਾਮੂਲੀ ਖਿਚਾਅ ਹੈ ਅਤੇ ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖੇਗੀ।
ਇਹ ਵੀ ਪੜ੍ਹੋ: Trending News: ਕੁੜੀ ਨੇ ਕਿਹਾ, ਮੈਨੂੰ ਕਿਉਂ ਜੰਮਿਆ? ਮਾਂ ਦੇ ਡਾਕਟਰ ਖ਼ਿਲਾਫ਼ ਕੀਤਾ ਕੇਸ, ਮੁਆਵਜ਼ੇ 'ਚ ਮਿਲੇ ਕਰੋੜਾਂ ਰੁਪਏ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: