Drishtii Garewal Baby Shower: ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੀ ‘ਗੋਦ ਭਰਾਈ’ ਦੀ ਰਸਮ ਹੋਈ ਅਦਾ, ਵੀਡੀਓ ਆਇਆ ਸਾਹਮਣੇ
Drishtii Garewal's baby shower: ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੀ ਗੋਦ ਭਰਾਈ ਵਾਲੀ ਰਸਮ ਨੂੰ ਅਦਾ ਕੀਤੀ ਗਈ ਹੈ। ਜਿਸ ਦੀ ਇੱਕ ਪਿਆਰੀ ਜਿਹੀ ਝਲਕ ਅਦਾਕਾਰਾ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।
Drishtii Garewal's baby shower ceremony: ਮਨੋਰੰਜਨ ਜਗਤ ਦੀ ਇੱਕ ਹੋਰ ਜੋੜੀ ਜੋ ਕਿ ਬਹੁਤ ਜਲਦ ਮੰਮੀ-ਪਾਪਾ ਬਣਨ ਜਾ ਰਹੀ ਹੈ। ਜਲਦ ਹੀ ਨਾਮੀ ਟੀਵੀ ਅਦਾਕਾਰਾ ਤੇ ਪਾਲੀਵੁੱਡ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜੋ ਕਿ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਹ ਅਕਸਰ ਹੀ ਆਪਣੇ ਬੇਬੀ ਬੰਪ ਫਲਾਂਟ ਕਰਦੇ ਹੋਇਆ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਹਾਲ ਵਿੱਚ ਅਦਾਕਾਰਾ ਦੀ ਗੋਦ ਭਰਾਈ ਵਾਲੀ ਰਸਮ ਨੂੰ ਅਦਾ ਕੀਤੀ ਗਈ ਹੈ। ਜਿਸ ਦੀ ਇੱਕ ਪਿਆਰੀ ਜਿਹੀ ਝਲਕ ਅਦਾਕਾਰਾ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।
ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ (Drishtii Garewal) ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਖੂਬ ਲੁਤਫ ਲੈ ਰਹੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅਦਾਕਾਰਾ ਆਪਣਾ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਅਪਟੇਡਸ ਦਿੰਦੀ ਰਹਿੰਦੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਪਰਿਵਾਰ ਵਾਲੇ ਗੋਦ ਭਰਾਈ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦ੍ਰਿਸ਼ਟੀ ਗਰੇਵਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਬਹੁਤ ਹੀ ਪਿਆਰਾ ਜਿਹਾ ਪੰਜਾਬੀ ਆਉਟਫਿੱਟ ਪਾਇਆ ਹੋਇਆ ਹੈ ਤੇ ਆਪਣੀ ਲੁੱਕ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਫੁਲਕਾਰੀ ਲਈ ਹੋਈ ਹੈ। ਵੀਡੀਓ ਦੇ ਅਖੀਰ ਵਿੱਚ ਉਹ ਆਪਣੇ ਪਤੀ ਅਭੈ ਅੱਤਰੀ ਦੇ ਨਾਲ ਥੋੜੀ ਮਸਤੀ ਵੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਪੋਸਟ ਉੱਤੇ ਫੈਨਜ਼ ਅਤੇ ਕਲਾਕਾਰ ਵੀ ਕਮੈਂਟ ਕਰਕੇ ਜਲਦ ਹੀ ਮਾਪੇ ਬਣਨ ਵਾਲੀ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਹਨ।
ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਜੋੜੀ ਵਿੱਚ ਵੀ ਨਜ਼ਰ ਆਵੇਗੀ। ਇਹ ਫ਼ਿਲਮ ਇਸ ਸਾਲ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦ੍ਰਿਸ਼ਟੀ ਤੇ ਅਭੈ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।
View this post on Instagram
View this post on Instagram