ਮਨੋਰੰਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ
1- ਸੁਪਰੀਮ ਕੋਰਟ ਵੱਲੋਂ ਹਰ ਫਿਲਮ ਦਿਖਾਉਣ ਤੋਂ ਪਹਿਲਾਂ ਸਿਨੇਮਾਘਰਾਂ ਵਿੱਚ ਰਾਸ਼ਟਰ ਗਾਨ ਚਲਾਉਣਾ ਲਾਜ਼ਮੀ ਕਰਨ ਦੇ ਆਦੇਸ਼ ਮਗਰੋਂ ਨਿਰਦੇਸ਼ਕ ਸ਼ੇਖਰ ਕਪੂਰ ਨੇ ਇਸ ਹੁਕਮ ਦੀ ਆਲੋਚਨਾ ਕੀਤੀ ਅਤੇ ਟਵਿਟਰ 'ਤੇ ਕਿਹਾ ਨੇਤਾਵਾਂ ਨੂੰ ਵੀ ਸੰਸਦ ਦੇ ਹਰ ਸੈਸ਼ਨ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਣਾ ਲਾਜ਼ਮੀ ਕਰਨਾ ਦੇਣਾ ਚਾਹੀਦਾ ਹੈ।
2- ਉਥੇ ਹੀ ਫਿਲਮਕਾਰ ਕੁੰਦਰ ਨੇ ਵੀ ਕਿਹਾ ਕਿ ਰਾਸ਼ਟਰ ਗਾਨ ਰੈਸਤਰਾਂ ਸਹਿਤ ਘੁੰਮਣ -ਫਿਰਨ ਦੀਆਂ ਥਾਵਾਂ 'ਤੇ ਵੀ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਇਹ ਅੱਧਾ ਹੀ ਆਦੇਸ਼ ਹੈ। ਰਾਸ਼ਟਰ ਗਾਨ ਵਜਦੇ ਸਮੇਂ ਖੜਾ ਨਾ ਹੋਣ ਦੀ ਕੀ ਸਜ਼ਾ ਹੈ? ਦੇਖਦੇ ਹੀ ਗੋਲੀ ਮਾਰਨਾ? ਕੁੱਟ-ਕੱਟ ਕੇ ਹੱਤਿਆ ਕਰ ਦੇਣਾ? ਜੇਲ੍ਹ? ਫਾਂਸੀ?
3- ਇਸਦੇ ਇਲਾਵਾ AIMIM ਪ੍ਰਮੁੱਖ ਓਵੈਸੀ ਨੇ ਸੁਪਰੀਮ ਕੋਰਟ ਦੇ ਹੁਕਮ ਦਾ ਸਵਾਗਤ ਕੀਤਾ ਹੈ ਹਾਲਾਕਿ ਉਹਨਾਂ ਸਵਾਲ ਵੀ ਕੀਤਾ ਕੇ ਕਿ ਇਸ ਨਾਲ ਦੇਸ਼ਭਗਤੀ ਦੀ ਭਾਵਨਾਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ?
4- ਫਿਲਮਕਾਰ ਰਾਕੇਸ਼ ਰੌਹਨ ਨੇ ਕਿਹਾ ਕਿ ਰਿਤਿਕ ਨੇ ਜੋ ਵੀ ਉਪਲਬਧੀਆਂ ਹਾਸਲ ਕੀਤੀਆਂ ਹਨ ਉਸ ਲਈ ਉਹਨਾਂ ਨੂੰ ਆਪਣੇ ਬੇਟੇ ਅਤੇ ਅਭਿਨੇਤਾ ਰਿਤਿਕ ਰੌਸ਼ਨ 'ਤੇ ਮਾਣ ਹੈ। ਉਹਨਾਂ ਨੂੰ ਹਾਲ ਹੀ 'ਚ ਦੁਨੀਆ ਦੇ ਤੀਜੇ ਸਭ ਤੋਂ ਖੂਬਸੂਰਤ ਚਿਹਰੇ ਦੇ ਰੂਪ 'ਚ ਚੁਣਿਆ ਗਿਆ ਹੈ।
5- ਅਭਿਨੇਤਾ ਅਰਜੁਨ ਰਾਮਪਾਲ ਨੂੰ ਆਗਾਮੀ ਫਿਲਮ ਵਿੱਚ ਗੈਂਗਸਟਰ ਤੋਂ ਨੇਤਾ ਬਣਨ ਵਾਲੇ ਅਰੁਣ ਗਾਵਲੀ ਦੇ ਕਿਰਦਾਰ 'ਚ ਵਖਾਇਆ ਜਾਵੇਗਾ। ਅਰਜੁਨ ਮੁਤਾਬਕ ਉਹ ਬੇਹਤਰ ਅਨੁਭਵ ਲਈ ਕੰਮ ਕਰਦੇ ਹਨ। ਆਗਾਮੀ ਫਿਲਮ 'ਡੈਡੀ' ਦੇ ਅਭਿਨੇਤਾ ਮੁਤਾਬਕ ਉਹ ਗਿਣਨਾ ਨਹੀਂ ਕਰਦੇ ਕਿ ਇਹ ਇੱਕ ਨਵਾਂ ਪੜਾਅ ਹੋਵੇਗੀ।
6- ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਚਾਰ ਦਸੰਬਰ ਨੂੰ ਹੋਣ ਵਾਲੇ ਸਟਾਰ ਸਕ੍ਰੀਨ ਐਵਾਰਡਸ ਦੀ ਮੇਜਬਾਨੀ ਕਰਨਗੇ। ਸੂਤਰਾਂ ਮੁਤਾਬਿਕ ਦੋਹਾਂ ਲਈ ਮਜੇਦਾਰ ਗੱਲਬਾਤ ਦੇ ਹਿੱਸੇ ਤਿਆਰ ਹਨ। ਇਹ ਖਬਰ ਸਲਮਾਨ ਵੱਲੋਂ ਸ਼ਾਹਰੁਖ ਅਤੇ ਅਨੁਸ਼ਕਾ ਦੀ ਫਿਲਮ ਦਾ ਫਰਸਟ ਲੁੱਕ ਜਾਰੀ ਕਰਨ ਮਗਰੋਂ ਆਈ ਹੈ।
7- ਰਜਨੀਕਾਂਤ ਦੀ ਆਗਾਮੀ ਫਿਲਮ '2.0' ਵਿੱਚ ਕੰਮ ਕਰ ਰਹੀ ਐਮੀ ਜੈਕਸਨ ਦਾ ਕਹਿਣਾ ਹੈ ਕਿ ਸੁਪਰਸਟਾਰ ਸ਼ਾਂਤ ਅਤੇ ਨਿਮਰ ਹਨ। ਇਸ ਫਿਲਮ ਵਿੱਚ ਅਕਸ਼ੇ ਕੁਮਾਰ ਵੀ ਹਨ। ਜੋ ਰਜਨੀ ਦੀ 'ਰੋਬੋਟ' ਫਿਲਮ ਦਾ ਸੀਕਵਲ ਹੈ।
8- ਆਲੀਆ ਭੱਟ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਸਾਹਸੀ ਮੰਨਦੀ ਹੈ ਆਲੀਆ ਨੇ ਕਿਹਾ ਪ੍ਰਿਅੰਕਾ ਉਹਨਾਂ ਲਈ ਪ੍ਰੇਰਣਾ ਹੈ ਉਹਨਾਂ ਲੰਬਾ ਸਫਰ ਤੈਅ ਕੀਤਾ ਅਤੇ ਜੋ ਕੁੱਝ ਵੀ ਹਾਸਲ ਕੀਤਾ ਉਹ ਸ਼ਾਨਦਾਰ ਹੈ। ਇਸ ਲਈ ਉਹ ਵੀ ਉਹਨਾਂ ਵਰਗੇ ਕੰਮ ਕਰਨੇ ਪਸੰਦ ਕਰੇਗੀ।
9- ਸੁਪਰਸਟਾਰ ਆਮਿਰ ਦੀ ਆਗਾਮੀ ਫਿਲਮ 'ਦੰਗਲ' ਦਾ ਨਵਾਂ ਗੀਤ 'ਗਿਲਹਿਰੀਆਂ' ਰਿਲੀਜ਼ ਹੋ ਗਿਆ ਹੈ ਜਿਸਨੂੰ ਅਮਿਤਾਭ ਭੱਟਾਚਾਰਿਆ ਨੇ ਲਿਖਿਆ ਹੈ ਅਤੇ ਜੋਨਿਤਾ ਗਾਂਧੀ ਨੇ ਆਵਾਜ਼ ਦਿੱਤੀ ਹੈ। ਗਾਣਾ ਆਮਿਰ ਦੀਆਂ ਬੇਟੀਆਂ ਗੀਤਾ ਅਤੇ ਬਬੀਤਾ 'ਤੇ ਫਿਲਮਾਇਆ ਗਿਆ ਹੈ।
10- ਆਲੀਆ ਭੱਟ ਤੇ ਸ਼ਾਹਰੁਖ ਖਾਨ ਦੀ ਫਿਲਮ ‘ਡੀਅਰ ਜ਼ਿੰਦਗੀ’ ਬਾਕਸ ਆਫਿਸ ‘ਤੇ ਹੁਣ ਤੱਕ 40 ਕਰੋੜ ਰੁਪਏ ਕਮਾ ਚੁੱਕੀ ਹੈ। ਵੀਕੈਂਡਜ਼ ਤੋਂ ਬਾਅਦ ਵੀਕਡੇਜ਼ ‘ਤੇ ਵੀ ਫਿਲਮ ਚੰਗਾ ਬਿਜ਼ਨੈੱਸ ਕਰ ਰਹੀ ਹੈ। 32.5 ਕਰੋੜ ਰੁਪਏ ਦੀ ਟੋਟਲ ਵੀਕੈਂਡ ਕਲੈਕਸ਼ਨ ਤੋਂ ਬਾਅਦ ਸੋਮਵਾਰ ਨੂੰ ਫਿਲਮ ਨੇ 4.25 ਕਰੋੜ ਰੁਪਏ ਕਮਾਏ ਤੇ ਮੰਗਲਵਾਰ ਨੂੰ 3.50 ਕਰੋੜ।
11- ਗਾਇਕ ਏ ਕੇ ਦਾ ਨਵਾਂ ਗੀਤ 'ਜੌਰਡਨ' ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਏ ਕੇ ਜੌਰਡਨ ਦੇ ਸ਼ੂਅਜ਼ ਦੀ ਗੱਲ ਕਰ ਰਹੇਹਨ। ਏ ਕੇ ਦੀ ਲੁੱਕ ਵੀ ਕਾਫੀ ਬਦਲ ਨਜ਼ਰ ਆ ਰਹੀ ਹੈ। ਜੋ ਗੀਤ ਵਿੱਚ ਆਪਣੇ ਸੋਨੇ ਦੇ ਦੰਦ ਵਖਾ ਰਹੇ ਹਨ। ਏ ਕੇ 'ਮੁੰਡਾ ਆਈਫੋਨ ਵਰਗਾ' ਗੀਤ ਨਾਲ ਚਰਚਾ ਵਿੱਚ ਆਏ ਸਨ।