ਮਨੋਰੰਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ
1- ਅਕਸ਼ੇ ਕੁਮਾਰ ਦੀ ਫਿਲਮ 'ਜੌਲੀ ਐਲਐਲਬੀ 2' ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ ਜਿਸਨੂੰ ਅਕਸ਼ੇ ਕੁਮਾਰ ਨੇ ਟਵਿਟਰ 'ਤੇ ਸ਼ੇਅਰ ਕੀਤਾ। ਜਿਸ ਵਿੱਚ ਅਕਸ਼ੇ ਸਕੂਟਰ 'ਤੇ ਨਜ਼ਰ ਆ ਰਹੇ ਹਨ। ਜੌਲੀ ਐਲਐਲਬੀ ਦੀ ਸੀਕਵਲ ਫਿਲਮ ਅਗਲੇ ਸਾਲ 10ਫਰਵਰੀ ਨੂੰ ਰਿਲੀਜ਼ ਹੋਵੇਗੀ।
2- ਨਵਰਾਜ ਹੰਸ ਦੇ ਨਵੇਂ ਗੀਤ 'ਭੰਗੜਾ ਪਾਉਣ ਦਿਓ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਨਵਰਾਜ ਭੰਗੜੇ ਦੀ ਤਿਆਰੀ 'ਚ ਲੱਗ ਰਹੇ ਹਨ। ਨਵਰਾਜ ਮਸ਼ਹੂਰ ਗਾਇਕ ਅਤੇ ਸਿਆਸੀ ਹਸਤੀ ਹੰਸ ਰਾਜ ਹੰਸ ਦੇ ਬੇਟੇ ਹਨ।
3- ਸ਼ਾਹਰੁਖ ਦੀ 'ਰਈਸ' ਅਤੇ ਅਤੇ ਰਿਤਿਕ ਦੀ 'ਕਾਬਿਲ' ਵਿਚਾਲੇ 26 ਜਨਵਰੀ 2017 ਨੂੰ ਬਾਕਸ ਆਫਿਸ 'ਤੇ ਟਕਰ ਹੋਣ ਵਾਲੀ ਸੀ ਪਰ ਰਿਤਿਕ ਅਤੇ ਯਾਮੀ ਦੀ ਫਿਲਮ 'ਕਾਬਿਲ' ਹੁਣ 26 ਦੀ ਬਜਾਏ 25 ਜਨਵਰੀ ਦੀ ਸ਼ਾਮ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਇਹ ਐਲਾਨ ਕੀਤਾ ਹੈ।
4- ਕਸੌਟੀ ਜ਼ਿੰਦਗੀ ਕੀ ਦੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸ਼ਵੇਤਾ ਦਾ ਵਿਆਹ 2013 ਵਿੱਚ ਅਭਿਨਵ ਕੋਹਲੀ ਨਾਲ ਹੋਇਆ ਸੀ। ਇਸਤੋਂ ਪਹਿਲਾਂ ਸ਼ਵੇਤਾ ਨੇ ਆਪਣੇ ਸਾਬਕਾ ਪਤੀ ਰਾਜਾ ਚੌਧਰੀ ਤੋਂ ਤਾਲਾਕ ਲਿਆ ਸੀ ਜਿਨਾਂ ਤੋਂ ਉਹਨਾਂ ਦੀ 16 ਸਾਲ ਦੀ ਬੇਟੀ ਵੀ ਹੈ
5- ਏਬੀਪੀ ਨਿਊਜ਼ ਦੇ ਸ਼ਿਖਰ ਸੰਮੇਲਨ ਵਿੱਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਕਿ ਜੇਕਰ ਮੌਕਾ ਮਿਲੇ ਤਾਂ ਉਹ ਪੀਐਮ ਮੋਦੀ ਦੀ ਬਾਓਗ੍ਰਾਫੀ ਵਿੱਚ ਜ਼ਰੂਰ ਕੰਮ ਕਰਨਾ ਚਾਹਣਗੇ। ਸੁਸ਼ਾਂਤ ਮੁਤਾਬਕ ਉਹਨਾਂ ਨੂੰ ਮੁਸ਼ਕਿਲ ਕਿਰਦਾਰ ਨਿਭਾਉਣ ਵਿੱਚ ਮਜ਼ਾ ਆਉਂਦਾ ਹੈ।
6- ਯਾਹੂ ‘ਤੇ ਸਭ ਤੋਂ ਵੱਧ ਲੱਭੀ ਜਾਣ ਵਾਲੀ ਸੈਲੇਬ੍ਰਿਟੀ 2016 ਵਿੱਚ ਸੰਨੀ ਲਿਓਨੀ ਰਹੀ ਹੈ। ਸੰਨੀ ਨੇ ਟੌਪ ਕਰਕੇ ਨਰੇਂਦਰ ਮੋਦੀ ਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਮੇਲ ਸੈਲੇਬ੍ਰਿਟੀ ਦੀ ਲਿਸਟ ਵਿੱਚ ਸਲਮਾਨ ਖਾਨ ਪਹਿਲੇ ਨੰਬਰ ‘ਤੇ ਹਨ।
7- ਫਿਲਮਕਾਰ ਮਧੁਰ ਭੰਡਰਾਕਰ ਨੇ ਏਬੀਪੀ ਨਿਊਜ਼ ਦੇ ਸ਼ਿਖਰ ਸੰਮੇਲਨ ਵਿੱਚ ਕਿਹਾ ਕਿ 2014 ਦੇ ਬਾਅਦ ਭਾਰਤ ਅਤੇ ਭਾਰਤੀ ਸਿਨੇਮਾ ਬਦਲ ਰਿਹਾ ਹੈ ਮਧੁਰ ਤੋਂ ਸਬੰਧਿਤ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ 2014 ਦੇ ਬਾਅਦ ਦੇਸ਼ ਵਿੱਚ ਚੀਜ਼ਾ ਨੇ ਗਤੀ ਫੜੀ ਹੈ ਜੋ ਪਹਿਲਾਂ ਸੁਸਤ ਸਨ।
8- ਇਸਦੇ ਇਲਾਵਾ 'ਪਿੰਕ' ਦੇ ਨਿਰਮਾਤਾ ਸ਼ੁਜੀਤ ਸਰਕਾਰ ਵੀ ਸ਼ਿਖਰ ਸੰਮੇਲਨ ਵਿੱਚ ਪਹੁੰਚੇ ਜਿਨਾਂ ਮੁਤਾਬਕ ਉਹਨਾਂ ਦੀ ਫਿਲਮ ਨੂੰ ਉਹ ਉਦੋਂ ਸਫਲ ਮੰਨਣਗੇ ਜਦੋਂ ਮਹਿਲਾਵਾਂ ਬੇਖੌਫ ਹੋ ਕੇ ਸੜਕ 'ਤੇ ਚੱਲ ਸਕਣਗੀਆਂ। ਅਮਿਤਾਭ ਅਤੇ ਤਾਪਸੀ ਦੇ ਲੀਡ ਵਾਲੀ ਫਿਲਮ ਮਹਿਲਾਵਾਂ ਨੂੰ ਪੇਸ਼ ਆਉਂਦੀਆਂ ਦਿਕੱਤਾਂ 'ਤੇ ਅਧਾਰਿਤ ਸੀ।
9- ਸ਼ੁਜੀਤ ਮੁਤਾਬਕ ਬਹੁਤ ਲੋਕਾਂ ਨੂੰ 'ਪਿੰਕ' ਫਿਲਮ ਪਸੰਦ ਵੀ ਨਹੀਂ ਆਈ ਅਤੇ ਬੁਹਤ ਲੋਕਾਂ ਨੇ ਨਕਰਾਤਮਕ ਪ੍ਰਤੀਕ੍ਰਿਆ ਵੀ ਦਿੱਤੀ। ਉਹਨਾਂ ਮੁਤਾਬਕ ਫਿਲਮ ਦੀ ਕਮਾਈ ਇਹ ਤੈਅ ਨਹੀਂ ਕਰ ਸਕਦੀ ਕਿ ਫਿਲਮ ਬੁਰੀ ਹੈ ਜਾਂ ਚੰਗੀ।
10- ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੇ ਨੋਟਬੰਦੀ ਨੂੰ ਲੈ ਕੇ ਪੀਐਮ ਮੋਦੀ ਤੇ ਨਿਸ਼ਾਨਾ ਸਾਧਿਆ। ਭੱਟ ਨੇ ਕਿਹਾ ਕਿ ਨੋਟਬੰਦੀ ਨਾਲ ਚੰਗੇ ਦਿਨ ਆਉਣ ਦਾ ਵਾਅਦਾ ਬੱਚਿਆਂ ਨੂੰ ਸੁਣਾਈ ਜਾਣ ਵਾਲੀ ਪਰੀਆਂ ਦੀ ਕਹਾਣੀ ਵਾਂਗ ਹੈ ਜਿਸਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ।