ਚੰਡੀਗੜ੍ਹ: ਗਿੱਪੀ ਗਰੇਵਾਲ ਕਾਫੀ ਸਮੇਂ ਤੋਂ ਆਪਣੇ ਪੁਰਾਣੇ ਗਾਣੇ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਹਰ ਕੋਈ ਸੋਚਦਾ ਸੀ ਕਿ ਗਿੱਪੀ ਆਪਣੇ ਪਿਛਲੇ ਗਾਣਿਆਂ 'ਚੋਂ ਕੁਝ ਪੇਸ਼ ਕਰਨਗੇ। ਹੁਣ ਇਸ 'ਤੇ ਪੱਕੀ ਮੋਹਰ ਲੱਗ ਗਈ ਹੈ। ਗਿੱਪੀ ਆਪਣੀ ਆਉਣ ਵਾਲੀ ਐਲਬਮ 'ਲਿਮਟਿਡ ਐਡੀਸ਼ਨ' ਦੇ ਬੋਨਸ ਟ੍ਰੈਕ ਦੇ ਤੌਰ 'ਤੇ 2009 ਦੇ ਇੱਕ ਗਾਣੇ ਨੂੰ ਰਿਕ੍ਰਿਏਟ ਕਰਨਗੇ।


ਗਾਇਕ ਨੇ ਬੋਨਸ ਟ੍ਰੈਕ ਦੇ ਪੋਸਟਰ ਨੂੰ ਸ਼ੇਅਰ ਕੀਤਾ ਹੈ, ਜਿਸ ਦਾ ਟਾਈਟਲ '2009 Re-Heated ਹੈ। ਪੋਸਟਰ ਨੂੰ ਡਾਰਕ ਸ਼ੇਡ ਨਾਲ ਪੇਂਟ ਕੀਤਾ ਗਿਆ ਹੈ ਜਿਸ ਨਾਲ ਗਾਣੇ ਦਾ ਥੀਮ ਵੀ ਸਮਝ ਆ ਰਿਹਾ ਹੈ। ਗਿੱਪੀ ਗਰੇਵਾਲ ਇਸ ਗਾਣੇ ਨੂੰ 28 ਜੁਲਾਈ ਨੂੰ ਰਿਲੀਜ਼ ਕਰਨਗੇ।


ਬਾਕੀ ਗਿੱਪੀ ਗਰੇਵਾਲ ਦੀ ਪੂਰੀ ਐਲਬਮ ਅਗਸਤ ਮਹੀਨੇ ਤਕ ਆ ਜਾਏਗੀ, ਪਰ ਗਿੱਪੀ ਇਹ ਪਹਿਲਾਂ ਹੀ ਕਿਹਾ ਚੁੱਕੇ ਨੇ ਕਿ ਐਲਬਮ ਦਾ ਇੱਕ-ਇਕ ਗਾਣਾ ਆਏਗਾ, ਪੂਰੀ ਐਲਬਮ ਇਕਠੀ ਰਿਲੀਜ਼ ਨਹੀਂ ਕੀਤੀ ਜਾਏਗੀ।


ਇਹ ਵੀ ਪੜ੍ਹੋ: ਸਤੰਬਰ ’ਚ ਆਉਣ ਵਾਲੀ iPhone 13 ਸੀਰੀਜ਼ ਮਿਲੇਗੀ Wi-Fi-8E ਸਪੋਰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904