(Source: ECI/ABP News)
Gurdas Maan: ਗੁਰਦਾਸ ਮਾਨ ਨੇ ਸੁਰਿੰਦਰ ਛਿੰਦਾ ਦਾ ਸਟੇਜ 'ਤੇ ਪੈਰ ਛੂਹ ਕੀਤਾ ਸੀ ਸਵਾਗਤ, ਪੁਰਾਣੀ ਯਾਦ ਸਾਂਝੀ ਕਰ ਦਿੱਤੀ ਸ਼ਰਧਾਂਜਲੀ
Gurdas Maan On Surinder Shinda: ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰਿਆਂ ਨੇ ਪੋਸਟ ਸਾਂਝੀ ਕਰ ਮਰਹੂਮ ਗਾਇਕ ਨਾਲ
![Gurdas Maan: ਗੁਰਦਾਸ ਮਾਨ ਨੇ ਸੁਰਿੰਦਰ ਛਿੰਦਾ ਦਾ ਸਟੇਜ 'ਤੇ ਪੈਰ ਛੂਹ ਕੀਤਾ ਸੀ ਸਵਾਗਤ, ਪੁਰਾਣੀ ਯਾਦ ਸਾਂਝੀ ਕਰ ਦਿੱਤੀ ਸ਼ਰਧਾਂਜਲੀ Gurdas Maan touched Surinder Shinda s foot on the stage shared old memories and paid homage Gurdas Maan: ਗੁਰਦਾਸ ਮਾਨ ਨੇ ਸੁਰਿੰਦਰ ਛਿੰਦਾ ਦਾ ਸਟੇਜ 'ਤੇ ਪੈਰ ਛੂਹ ਕੀਤਾ ਸੀ ਸਵਾਗਤ, ਪੁਰਾਣੀ ਯਾਦ ਸਾਂਝੀ ਕਰ ਦਿੱਤੀ ਸ਼ਰਧਾਂਜਲੀ](https://feeds.abplive.com/onecms/images/uploaded-images/2023/07/27/d1dc6a45cebde4f52459cc30671f6a9d1690433513140709_original.jpg?impolicy=abp_cdn&imwidth=1200&height=675)
Gurdas Maan On Surinder Shinda: ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰਿਆਂ ਨੇ ਪੋਸਟ ਸਾਂਝੀ ਕਰ ਮਰਹੂਮ ਗਾਇਕ ਨਾਲ ਆਪਣੀ ਪੁਰਾਣੀ ਯਾਦ ਨੂੰ ਸਾਂਝਾ ਕੀਤਾ। ਇਸ ਵਿਚਾਲੇ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਨੇ ਵੀ ਸੁਰਿੰਦਰ ਛਿੰਦਾ ਨੂੰ ਯਾਦ ਕੀਤਾ। ਮਾਨ ਸਾਬ੍ਹ ਨੇ ਛਿੰਦਾ ਨਾਲ ਆਪਣੀ ਇੱਕ ਖੂਬਸੂਰਤ ਯਾਦ ਸਾਂਝੀ ਕਰਦੇ ਹੋਏ ਭਾਵੁਕ ਗੱਲਾਂ ਕਹੀਆਂ। ਤੁਸੀ ਵੀ ਵੇਖੋ ਗਾਇਕ ਮਾਨ ਵੱਲੋਂ ਸਾਂਝਾ ਕੀਤਾ ਇਹ ਵੀਡੀਓ...
View this post on Instagram
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਪੰਜਾਬੀ ਗਾਇਕੀ ਦੇ ਸਿਰਮੌਰ ਸੁਰਦਿੰਰ ਸ਼ਿੰਦਾ ਜੀ... ਇਸ ਤੋਂ ਬਾਅਦ ਉਨ੍ਹਾਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਨੂੰ ਕੈਪਸ਼ਨ ਦੇ ਉਨ੍ਹਾਂ ਲਿਖਿਆ, ਮਹਾਨ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਬਹੁਤ ਸਾਰੀਆਂ ਯਾਦਾਂ ਵਿੱਚੋਂ ਇੱਕ 🙏🏽...
ਮਰਹੂਮ ਗਾਇਕ ਸੁਰਿੰਦਰ ਛਿੰਦਾ ਲਈ ਗੁਰਦਾਸ ਮਾਨ ਦਾ ਇਹ ਪਿਆਰ ਅਤੇ ਸਤਿਕਾਰ ਦੇਖ ਪ੍ਰਸ਼ੰਸਕ ਵੀ ਖੂਬ ਤਾਰੀਫ਼ਾ ਕਰ ਰਹੇ ਹਨ। ਹਾਲਾਂਕਿ ਇਸ ਪੁਰਾਣੀ ਯਾਦ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਮਾਨ ਸਾਬ੍ਹ ਹਰ ਕਿਸੇ ਦਾ ਸਤਿਕਾਰ ਕਰਦੇ... ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਬਹੁਤ ਦੁੱਖ ਲੱਗਾ...
View this post on Instagram
ਜ਼ਿਕਰਯੋਗ ਹੈ ਕਿ ਸੁਰਿੰਦਰ ਛਿੰਦਾ ਦਾ ਬੁੱਧਵਾਰ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀਐੱਮਸੀ ਵਿੱਚ ਆਖਰੀ ਸਾਹ ਲਏ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਕਲਾਕਾਰ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਿੰਦਾ ਦੀ ਮੌਤ ਉੱਪਰ ਪੰਜਾਬੀ ਸਿਤਾਰੇ ਹਾਲੇ ਤੱਕ ਅਫਸੋਸ ਜਤਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)