ਪੰਜਾਬੀ ਫਿਲਮ 'ਚ ਹਰਿਆਣਵੀਂ ਸਟਾਰ, ਰਣਜੀਤ ਬਾਵਾ ਨਾਲ ਨਜ਼ਰ ਆਉਣਗੇ ਅਜੇ ਹੁੱਡਾ
ਅਜੇ ਹੁੱਡਾ ਹਰਿਆਣਵੀਂ ਮਿਉਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਵਾਂ ਚੋਂ ਇੱਕ ਹੈ। ਹੁਣ ਇਹ ਚਿਹਰਾ ਪੰਜਾਬੀ ਇੰਡਸਟਰੀ 'ਚ ਵੀ ਸ਼ਾਮਲ ਹੋਣ ਜਾ ਰਿਹਾ ਹੈ। ਅਜੇ ਹੁੱਡਾ ਨੇ ਕਿਹਾ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹਨ।
ਚੰਡੀਗੜ੍ਹ: ਅਜੇ ਹੁੱਡਾ ਹਰਿਆਣਵੀਂ ਮਿਉਜ਼ਿਕ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਇੱਕ ਹੈ। ਹੁਣ ਇਹ ਚਿਹਰਾ ਪੰਜਾਬੀ ਇੰਡਸਟਰੀ ਵਿੱਚ ਵੀ ਸ਼ਾਮਲ ਹੋਣ ਜਾ ਰਿਹਾ ਹੈ। ਅਜੇ ਹੁੱਡਾ ਨੇ ਸਾਫ ਕੀਤਾ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ। ਫਿਲਮ ਦਾ ਨਾਂ 'ਪ੍ਰਹੁਣਾ-2' ਹੈ। ਜੀ ਹਾਂ, ਇਸ ਫਿਲਮ ਦੇ ਹਰਿਆਣਵੀਂ ਟੱਚ ਲਈ ਅਜੇ ਹੁੱਡਾ ਨੂੰ ਸ਼ਾਮਲ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ ਪਹਿਲਾਂ ਨਾਲੋਂ ਕਾਫੀ ਵਿਸ਼ਾਲ ਹੋ ਰਿਹਾ ਹੈ। ਪਹਿਲਾਂ ਵੀ ਕਈ ਵਾਰ ਪੰਜਾਬੀ ਫ਼ਿਲਮਾਂ ਵਿੱਚ ਹਰਿਆਣਵੀਂ ਬੋਲੀ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਇਸੇ ਨੂੰ ਅੱਗੇ ਵਧਾਉਣ ਲਈ ਪੰਜਾਬੀ ਸਿਨੇਮਾ ਨੇ ਹਰਿਆਣਵੀਂ ਚਿਹਰੇ ਵੀ ਆਪਣੀਆਂ ਫ਼ਿਲਮਾਂ ਵਿੱਚ ਸ਼ਾਮਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਖਾਸ ਕਾਰਨ ਇਹ ਵੀ ਹੈ ਕਿ ਇਸ ਟੱਚ ਨੂੰ ਫ਼ਿਲਮਾਂ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਔਡੀਆਂਸ ਦੀ ਡਿਮਾਂਡ ਤੇ ਹੀ ਇਹ ਸਭ ਹੋ ਰਿਹਾ ਹੈ।
View this post on Instagram
ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਹਮੇਸ਼ਾ ਹੀ ਆਪਣੇ ਪ੍ਰੋਜੈਕਟਸ ਕਾਰਨ ਚਰਚਾ ਵਿੱਚ ਰਹਿੰਦੇ ਹਨ। ਰਣਜੀਤ ਬਾਵਾ ਬੈਕ-ਟੂ-ਬੈਕ ਫ਼ਿਲਮਾਂ ਦੀ ਸ਼ੂਟਿੰਗ ਵੀ ਕਰ ਰਹੇ ਹਨ। ਹੁਣ ਰਣਜੀਤ ਬਾਵਾ ਨੇ ਆਪਣੀ ਅਗਲੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ -2' ਦਾ ਸ਼ੂਟ ਇੰਗਲੈਂਡ ਵਿੱਚ ਚੱਲ ਰਿਹਾ ਹੈ। ਫਿਲਮ 'ਪ੍ਰਾਹੁਣਾ-2' ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।
ਇਹ ਵੀ ਪੜ੍ਹੋ: ਹਾਈਕੋਰਟ ਨੇ ਨਾਬਾਲਗ ਕੁੜੀ ਨਾਲ ਸਹਿਮਤੀ ਨਾਲ ਸੈਕਸ ਕਰਨ ਦੇ ਦੋਸ਼ੀ ਨੂੰ ਕੀਤਾ ਬਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904