(Source: ECI/ABP News)
Jasmine Sandlas: ਜੈਸਮੀਨ ਸੈਂਡਲਾਸ ਦਾ ਫਿਲਮ 'ਮੌੜ' 'ਚ ਹੋਵੇਗਾ ਅਹਿਮ ਕਿਰਦਾਰ, ਗਾਇਕਾ ਬੋਲੀ- ਮੈਂ ਰੱਖਣਾ ਚਾਹੁੰਦੀ ਸੀ Secret, ਪਰ...
Jasmine Sandlas Maurh Movie Look: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਵੱਡਾ ਧਮਾਕਾ ਕਰਨ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਫਿਲਮ
![Jasmine Sandlas: ਜੈਸਮੀਨ ਸੈਂਡਲਾਸ ਦਾ ਫਿਲਮ 'ਮੌੜ' 'ਚ ਹੋਵੇਗਾ ਅਹਿਮ ਕਿਰਦਾਰ, ਗਾਇਕਾ ਬੋਲੀ- ਮੈਂ ਰੱਖਣਾ ਚਾਹੁੰਦੀ ਸੀ Secret, ਪਰ... Jasmine Sandlas will play an important role in the film Maurh the singer said - I wanted to keep it secret but Jasmine Sandlas: ਜੈਸਮੀਨ ਸੈਂਡਲਾਸ ਦਾ ਫਿਲਮ 'ਮੌੜ' 'ਚ ਹੋਵੇਗਾ ਅਹਿਮ ਕਿਰਦਾਰ, ਗਾਇਕਾ ਬੋਲੀ- ਮੈਂ ਰੱਖਣਾ ਚਾਹੁੰਦੀ ਸੀ Secret, ਪਰ...](https://feeds.abplive.com/onecms/images/uploaded-images/2023/06/04/eca4fcea1788c7167285c75fc373b3381685859211316709_original.jpg?impolicy=abp_cdn&imwidth=1200&height=675)
Jasmine Sandlas Maurh Movie Look: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਵੱਡਾ ਧਮਾਕਾ ਕਰਨ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਫਿਲਮ ਮੌੜ ਵਿੱਚ ਜੈਸਮੀਨ ਦਾ ਅਹਿਮ ਕਿਰਦਾਰ ਹੋਵੇਗਾ। ਇਸਦੀ ਸੂਚਨਾ ਜੈਸਮੀਨ ਵੱਲੋਂ ਆਪਣੀ ਤਸਵੀਰ ਸਾਂਝੀ ਕਰ ਦਿੱਤੀ ਗਈ ਹੈ। ਹਾਲਾਂਕਿ ਜੈਸਮੀਨ ਦਾ ਲੁੱਕ ਸਾਹਮਣੇ ਆਉਣ ਤੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।
View this post on Instagram
ਗਾਇਕਾ ਜੈਸਮੀਨ ਨੇ ਫਿਲਮ 'ਮੌੜ' ਤੋਂ ਆਪਣਾ ਲੁੱਕ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 9 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਮੌੜ। ਮੈਂ ਇਸ ਨੂੰ ਗੁਪਤ ਰੱਖਣਾ ਚਾਹੁੰਦੀ ਸੀ ਪਰ ਪੂਰੀ ਟੀਮ ਬਹੁਤ ਉਤਸ਼ਾਹਿਤ ਸੀ ਹਾਲਾਂਕਿ ਮੈਂ ਇਸ ਤੋਂ ਨਿਰਾਸ਼ ਹੋ ਗਈ। ਮੈਂ ਇਹ ਫੋਟੋ ਲੀਕ ਕਰ ਰਹੀ ਹਾਂ...
ਦੱਸ ਦੇਈਏ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਫਿਲਮ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਅਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫਿਲਹਾਲ ਜੈਸਮੀਨ ਦੀ ਲੁੱਕ ਸਾਹਮਣੇ ਆਉਣ ਤੋਂ ਬਾਅਦ ਫਿਲਮ ਨੂੰ ਲੈ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਫੈਨਜ਼ ਇਨ੍ਹਾਂ ਸਿਤਾਰਿਆਂ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
Read More:- Ammy Virk: ਐਮੀ ਵਿਰਕ ਸੋਸ਼ਲ ਮੀਡੀਆ ਤੇ ਮਚਾ ਰਿਹਾ ਤਹਿਲਕਾ, ਕੀ ਫਿਲਮ ਮੌੜ ਦਾ ਇਹ ਲੁੱਕ ਤੁਹਾਨੂੰ ਆਇਆ ਪਸੰਦ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)