ਚੰਡੀਗੜ੍ਹ: ਜੈਸਮੀਨ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਉਸ ਦੇ ਫੈਨਸ ਦਾ ਇਹ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਪੰਜਾਬੀ ਮਿਊਜ਼ਿਕ ਫੈਨਸ ਲਈ ਜੈਸਮੀਨ ਸੈਂਡਲਸ (Jasmine Sandlas) ਆਪਣਾ ਨਵਾਂ ਗਾਣਾ ਲੈ ਆਈ ਹੈ। ਦੱਸ ਦਈਏ ਕਿ ਇੱਕ ਲੰਬੇ ਸਮੇਂ ਬਾਅਦ ਜੈਸਮੀਨ ਸਾਹਮਣੇ ਆਈ ਹੈ। ਜੈਸਮੀਨ ਸੈਂਡਲਸ ਦਾ ਸੌਂਗ 'ਗਾਣਾ ਚਲੇ ਜਾਂ ਨਾ' ਰਿਲੀਜ਼ ਹੋ ਗਿਆ ਹੈ।
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਦੇ ਗਾਏ ਗਾਣੇ 'ਗਾਣਾ ਚਲੇ ਜਾਂ ਨਾ' ਦਾ ਸੰਗੀਤ ਸ਼ਰਨ ਸ਼ੇਰਗਿੱਲ ਨੇ ਦਿੱਤਾ ਹੈ। 'ਗਾਣਾ ਚਲੇ ਜਾਂ ਨਾ' ਦੇ ਬੋਲ ਜੈਸਮੀਨ ਸੈਂਡਲਾਸ ਨੇ ਖੁਦ ਲਿਖੇ ਹਨ। ਜਦਕਿ ਇਸ ਨੂੰ ਡਾਇਰੈਕਟ ਜੈਸਮੀਨ ਦੀ ਭੈਣ ਰੋਸਲੀਨ ਸੈਂਡਲਾਸ ਨੇ ਕੀਤਾ ਹੈ। ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਜੈਸਮੀਨ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਾਣੇ ਇੰਡਸਟਰੀ ਨੂੰ ਦੇ ਚੁੱਕੀ ਹੈ। ਉਨ੍ਹਾਂ ਦਾ ਅੰਮ੍ਰਿਤ ਮਾਨ ਦੇ ਨਾਲ ਬੰਬ ਜੱਟ, ਸਿੱਪ ਸਿੱਪ, ਚੁੰਨੀ ਬਲੈਕ ਸਣੇ ਕਈ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਹਨ।
ਇਹ ਵੀ ਪੜ੍ਹੋ: ਰਣਬੀਰ ਕਪੂਰ ਕੋਰੋਨਾ ਪੌਜ਼ੇਟਿਵ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904