Babbu Maan: ਬੱਬੂ ਮਾਨ ਦੇ ਨਿਊਜ਼ੀਲੈਂਡ ਲਾਈਵ ਸ਼ੋਅ ਦੀ ਵੀਡੀਓ ਨਾਲ ਸ਼ਰਾਰਤੀ ਅਨਸਰਾਂ ਨੇ ਕੀਤੀ ਸੀ ਛੇੜਛਾੜ, ਜਾਣੋ ਸੱਚਾਈ
Babbu Maan live show New Zealand Viral Video: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
Babbu Maan live show New Zealand Viral Video: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਬੱਬੂ ਮਾਨ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕ ਨਾਲ ਸਿਰਫ਼ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨਿਊਜ਼ੀਲੈਂਡ ਲਾਈਵ ਸ਼ੋਅ ਕਰਨ ਪਹੁੰਚਿਆ। ਇਸ ਦੌਰਾਨ ਉਨ੍ਹਾਂ ਦੇ ਲਾਈਵ ਸ਼ੋਅ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਏ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ, ਜਿਸਨੇ ਹਰ ਪਾਸੇ ਤਹਿਲਕਾ ਮੱਚਾ ਦਿੱਤਾ।
ਦਰਅਸਲ, ਬੱਬੂ ਮਾਨ ਦੇ ਨਿਊਜ਼ੀਲੈਂਡ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਂਅ ਉੱਪਰ ਹੂਡਿੰਗ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਇਆ। ਜਿਸ ਨੂੰ ਵੇਖ ਕਈ ਪ੍ਰਸ਼ੰਸਕਾਂ ਵੱਲੋਂ ਨਿੰਦਾ ਕੀਤੀ ਗਈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਉਹ ਵੀਡੀਓ ਬਿਲਕੁੱਲ ਨਕਲੀ ਹੈ। ਜਿਸ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਐਡਿਟ ਕਰਕੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਕੀਤਾ ਗਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਦੀ ਲੀਗਲ ਟੀਮ ਸਾਹਮਣੇ ਆਈ। ਜਿਨ੍ਹਾਂ ਵੱਲੋਂ ਇਸ ਨੂੰ ਲੈ ਵੱਡੇ ਖੁਲਾਸੇ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਕਿਸੇ ਨੇ ਬਹੁਤ ਚਲਾਕੀ ਨਾਲ ਵੀਡੀਓ ਨੂੰ ਐਡਿਟ ਕੀਤਾ ਅਤੇ ਸਿੱਧੂ ਮੂਸੇਵਾਲਾ ਦਾ ਨਾਂਅ ਲੈਂਦੇ ਹੋਏ ਇਸ ਨੂੰ ਬਣਾਇਆ। ਜਦਕਿ ਨਿਊਜ਼ੀਲੈਂਡ ਲਾਈਵ ਸ਼ੋਅ ਦੌਰਾਨ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਹਰਕਤ ਕੀਤੀ ਅਤੇ ਬੱਬੂ ਮਾਨ ਦਾ ਵੀਡੀਓ ਐਡਿਟ ਕਰ ਇਸ ਨਕਲੀ ਵੀਡੀਓ ਨੂੰ ਵਾਇਰਲ ਕੀਤਾ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ।
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਵੀਡੀਓ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਗੱਲ ਸਿੱਧੂ ਜਾਂ ਬੱਬੂ ਮਾਨ ਦੀ ਨਹੀਂ ਪਰ ਕਿਸੇ ਦੇ ਲਾਈਵ ਸ਼ੋਅ ਵਿੱਚ ਜਾਣਾ ਅਤੇ ਬੈਠ ਕੇ ਸੁਣਨਾ ਵੀ ਇੱਕ ਬਹੁਤ ਵੱਡੀ ਕਲਾ ਹੁੰਦੀ ਆ... ਕਿਸੇ ਵੱਡੇ ਸਟਾਰ ਦੇ ਸਾਹਮਣੇ ਬੈਠਣਾ। ਕਈ ਲੋਕ ਅਜਿਹੇ ਵਿਵਹਾਰ ਦੀ ਨਿੰਦਾ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।