(Source: ECI/ABP News/ABP Majha)
Sidhu Moose Wala: ਮੂਸੇਵਾਲਾ ਦੇ 20 ਮਿਲਿਅਨ ਸਬਸਕ੍ਰਾਈਬਰ ਤੇ ਬੋਲੀ ਮਾਂ ਚਰਨ ਕੌਰ -ਵਧਾਈਆਂ ਸ਼ੁੱਭ ਪੁੱਤ, ਸਾਡੇ...
Sidhu Moose wala 20 million subscribers: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਨੂੰ 29 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਪੂਰਾ ਹੋ ਜਾਵੇਗਾ। ਉਨ੍ਹਾਂ ਦੀਆਂ ਯਾਦਾਂ ਗਾਣਿਆ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ
Sidhu Moose wala 20 million subscribers: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਨੂੰ 29 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਪੂਰਾ ਹੋ ਜਾਵੇਗਾ। ਉਨ੍ਹਾਂ ਦੀਆਂ ਯਾਦਾਂ ਗਾਣਿਆ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਖਾਸ ਗੱਲ ਤਾਂ ਇਹ ਹੈ ਕਿ ਹਰ ਦਿਨ ਸਿੱਧੂ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਵਿਚਕਾਰ ਮਰਹੂਮ ਗਾਇਕ ਦੇ ਯੂਟਿਊਬ 'ਤੇ 20 ਮਿਲਿਅਨ ਸਬਸਕ੍ਰਾਈਬਰ ਹੋ ਚੁੱਕੇ ਹਨ। ਇਸ ਉੱਪਰ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਖੁਸ਼ੀ ਜਤਾਈ ਹੈ।
View this post on Instagram
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਵਧਾਈਆਂ ਸ਼ੁੱਭ ਪੁੱਤ ਸੋਡੇ 20 ਮਿਲਿਅਨ ਸਬਸਕ੍ਰਾਈਬਰ ਹੋਣ ਤੇ ਤੇਰੇ ਹੋਰ ਭੈਣ ਭਰਾ ਜੁੜੇ ਸੋਡੇ ਨਾਲ... ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਕਿਹਾ, ਮਾਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ.... ਵਾਹਿਗੁਰੂ ਅੱਗੇ ਇਹੀ ਅਰਦਾਸ ਆ ਕਿ ਸਾਡੇ ਬਾਈ ਵਾਪਸ ਆਜੇ ਜਲਦੀ...
View this post on Instagram
ਦੱਸ ਦੇਈਏ ਕਿ ਹਰ ਦਿਨ ਸਿੱਧੂ ਦੇ ਪ੍ਰਸ਼ੰਸ਼ਕਾਂ ਵਿੱਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿੱਚ ਮਰਹੂਮ ਗਾਇਕ ਦਾ ਗੀਤ ਨਾ ਮੇਰਾ ਰਿਲੀਜ਼ ਹੋਇਆ ਹੈ। ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਨਾ ਸਿਰਫ ਨੌਜਵਾਨਾਂ ਸਗੋਂ ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਵੀ ਸੁਣੀਆ ਜਾ ਰਿਹਾ ਹੈ। ਸਿੱਧੂ ਨਾਲ ਜੁੜੀਆਂ ਪੋਸਟਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੋ ਅਕਸਰ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਜਾਦੀਆਂ ਹਨ। ਫਿਲਹਾਲ ਕਲਾਕਾਰ ਦੇ ਲਈ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਜੰਗ ਵਿੱਚ ਨਾ ਸਿਰਫ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਗੋਂ ਪ੍ਰਸ਼ੰਸ਼ਕ ਵੀ ਸ਼ਾਮਲ ਹਨ। ਜੋ ਅਕਸਰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਨਸਾਫ ਦੀ ਮੰਗ ਕਰਦੇ ਰਹਿੰਦੇ ਹਨ।