Navraj Hans at Parineeti-Raghav Sangeet Night: ਪਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਜੋੜੀ ਦੇ ਵਿਆਹ ਨਾਲ ਜੁੜੇ ਸਮਾਰੋਹ ਦੀਆਂ ਤਸਵੀਰਾਂ ਵੇਖਣ ਨੂੰ ਪ੍ਰਸ਼ੰਸਕ ਵੀ ਬੇਤਾਬ ਹਨ। ਇਸ ਵਿਚਾਲੇ ਪਰੀ ਅਤੇ ਰਾਘਵ ਦੇ ਸੰਗੀਤ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਸੰਗੀਤ ਨਾਈਟ 'ਚ ਪੰਜਾਬੀ ਗਾਇਕ ਨਵਰਾਜ ਹੰਸ ਨੇ ਰੌਣਕਾਂ ਲਗਾਈਆਂ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣਾ ਅਨੁਭਵ ਸ਼ੇਅਰ ਕਰਦੇ ਹੋਏ ਵਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਇਹ ਵੀਡੀਓ ਵਾਇਰਲ ਭਿਯਾਨੀ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਨਵਰਾਜ ਇਹ ਦੱਸਦੇ ਹੋਏ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਸੰਗੀਤ ਨਾਈਟ ਵਿੱਚ ਖੂਬ ਧਮਾਲ ਮਚਾਈ। ਉਨ੍ਹਾਂ ਕਿਹਾ ਕਿ ਅਸੀ ਬਹੁਤ ਮਸਤੀ ਕੀਤੀ। ਰਾਘਵ ਚੱਢਾ ਦੇ ਸੁਭਾਅ ਬਾਰੇ ਗੱਲ ਕਰਦੇ ਹੋਏ ਨਵਰਾਜ ਨੇ ਦੱਸਿਆ ਕਿ ਉਹ ਬਹੁਤ ਹੀ ਨਿਮਰ ਬੰਦਾ ਹੈ। ਉਹ ਹੀ ਪਿਆਰ ਕਪਲ ਹੈ, ਬਹੁਤ ਪਿਆਰ ਦਿੱਤਾ ਉਨ੍ਹਾਂ ਨੇ, ਢਾਈ-ਤਿੰਨ ਘੰਟੇ ਸਾਰੇ ਲੋਕਾਂ ਨੇ ਖੂਬ ਆਨੰਦ ਮਾਣੀਆਂ। ਗਾਇਕ ਨੇ ਜੋੜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਸੀ। ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੱਬ ਉਨ੍ਹਾਂ ਦੀ ਜੋੜੀ ਹਮੇਸ਼ਾ ਸਲਾਮਤ ਰੱਖੇ, ਬਹੁਤ ਸੋਹਣੇ ਲੱਗ ਰਹੇ ਸੀ ਦੋਵੇਂ। ਤੁਸੀ ਵੀ ਵੇਖੋ ਇਹ ਵੀਡੀਓ...
ਕਾਬਿਲੇਗ਼ੌਰ ਹੈ ਕਿ ਪਰੀ ਅਤੇ ਰਾਘਵ ਅੱਜ ਯਾਨੀ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ 'ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਇੱਕ ਖਾਸ ਪੋਸਟ ਕਰ ਆਪਣੀ ਭੈਣ ਪਰੀ ਨੂੰ ਵਿਆਹ ਦੀ ਵਧਾਈ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।