ਚੰਡੀਗੜ੍ਹ: ਨਿਮਰਤ ਖਹਿਰਾ ਦੀ ਐਲਬਮ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਜਦੋਂ ਤੋਂ ਉਸ ਨੇ ਆਪਣੀ ਐਲਬਮ ਦਾ ਨਾਂ Nimmo ਰੱਖਣ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਇਹ ਹੋਰ ਵਧੇਰੇ ਸੁਰਖੀਆਂ 'ਚ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ, ਇਹ ਉਸ ਦਾ ਖੁਦ ਦਾ ਨਾਮ ਹੈ ਜੋ ਉਸ ਨੂੰ ਉਸ ਦੇ ਫੈਨਸ ਵੱਲੋਂ ਪਿਆਰ 'ਚ ਮਿਲਿਆ ਹੈ।


ਪੰਜਾਬੀ ਸਿੰਗਰ ਤੇ ਐਕਟਰਸ ਨਿਮਰਤ ਖਹਿਰਾ ਨੇ ਆਪਣੀ ਐਲਬਮ ਦਾ ਅਧਿਕਾਰਤ ਨਾਮ 'ਨਿੰਮੋ' ਰੱਖਣ ਦਾ ਫੈਸਲਾ ਕੀਤਾ। ਹੁਣ ਨਿਮਰਤ ਨੇ ਆਪਣੀ ਐਲਬਮ ਦਾ ਫਸਟ ਲੁੱਕ ਪੋਸਟਰ ਅਧਿਕਾਰਤ ਕੀਤਾ ਹੈ ਜਿਸ 'ਚ ਐਲਬਮ ਦਾ ਨਾਂ ਨਿੰਮੋ ਹੈ, ਇਹ ਸਾਫ਼ ਹੋ ਗਿਆ ਹੈ।




ਦੱਸ ਦਈਏ ਕਿ ਨਿਮਰਤ ਦੀ ਇਹ ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗੀ ਤੇ ਹਰਵਿੰਦਰ ਸਿੱਧੂ ਇਸ ਨੂੰ ਪ੍ਰੇਜ਼ੈਂਟ ਕਰ ਰਹੇ ਹਨ। ਡੈਬਿਊ ਟੇਪ ਤੋਂ ਖਹਿਰਾ ਦੇ ਗੀਤਾਂ ਦੇ ਬੋਲ ਗਿਫਟੀ ਤੇ ਅਰਜਨ ਢਿੱਲੋਂ ਨੇ ਦਿੱਤੇ ਗਏ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਐਲਬਮ 'ਆਵਾਰਾ' ਰਿਲੀਜ਼ ਕੀਤੀ ਹੈ।


ਦੋਵੇਂ ਗੀਤਕਾਰ ਪਹਿਲਾਂ ਵੀ ਕਈ ਵਾਰ ਨਿਮਰਤ ਖਹਿਰਾ ਨਾਲ ਵੱਖਰੇ ਤੌਰ 'ਤੇ ਕੰਮ ਕਰ ਚੁੱਕੇ ਹਨ। ਰਾਣੀਹਾਰ ਤੇ ਲਹਿੰਗਾ ਅਰਜਨ ਢਿੱਲੋਂ ਨਾਲ ਨਿਮਰਤ ਦੇ ਕੁਝ ਖਾਸ ਗੀਤ ਹਨ ਜਦੋਂਕਿ ਗਿਫਟੀ ਨੇ ਸੁਪਨਾ ਲਾਵਾਂ ਦਾ 'ਚ ਖਹਿਰਾ ਨਾਲ ਕੰਮ ਕੀਤਾ। ਇਸ ਦੇ ਨਾਲ ਹੀ ਨਿਮਰਤ ਹੋਰ ਵੀ ਕਈ ਪੰਜਾਬੀ ਕਲਾਕਾਰਾਂ ਨਾਲ ਕੰਮ ਕਰਦੀ ਨਜ਼ਰ ਆਵੇਗੀ।



ਇਹ ਵੀ ਪੜ੍ਹੋ: ਪਠਾਨਕੋਟ 'ਚ ਗ੍ਰਨੇਡ ਹਮਲੇ ਮਗਰੋਂ ਸ਼ਹਿਰ ਹਾਈ ਅਲਰਟ 'ਤੇ, ਭਾਰੀ ਪੁਲਿਸ ਬਲ ਤਾਇਨਾਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904