Gurpreet Ghuggi Son: ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਪੁੱਤ ਦੀ ਫਿਲਮਾਂ 'ਚ ਐਂਟਰੀ, ਜਾਣੋ ਕਿਸ ਫਿਲਮ ਨਾਲ ਪਰਦੇ 'ਤੇ ਕਰਨਗੇ ਧਮਾਕਾ; ਹੋਇਆ ਵੱਡਾ ਖੁਲਾਸਾ...
Gurpreet Ghuggi Son: ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਸੁਖਨ ਵੜੈਚ ਵੀ ਹੁਣ ਪਾਲੀਵੁੱਡ ਇੰਡਸਟਰੀ ਵਿੱਚ ਦਸਤਕ...

Gurpreet Ghuggi Son: ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਸੁਖਨ ਵੜੈਚ ਵੀ ਹੁਣ ਪਾਲੀਵੁੱਡ ਇੰਡਸਟਰੀ ਵਿੱਚ ਦਸਤਕ ਦੇਣ ਲਈ ਤਿਆਰ ਹੈ। ਉਹ ਜਲਦ ਹੀ ਪੰਜਾਬੀ ਫਿਲਮ 'ਚਾਲੀ ਦਿਨ' ਦੁਆਰਾ ਸਿਲਵਰ ਸਕ੍ਰੀਨ ਦਾ ਹਿੱਸਾ ਬਣਨਗੇ।
'ਲੋਨ ਟ੍ਰੀ ਇੰਟਰਪ੍ਰਾਈਜ਼ਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਭਾਵਪੂਰਨ ਫਿਲਮ ਦਾ ਲੇਖਣ ਪ੍ਰਸਿੱਧ ਨਾਵਲਕਾਰ ਗੁਰਪ੍ਰੀਤ ਸਿੰਘ ਧੁੱਗਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੇ ਚਰਚਿਤ ਅਤੇ ਮਸ਼ਹੂਰ ਨਾਵਲ 'ਚਾਲੀ ਦਿਨ' ਉਪਰ ਹੀ ਆਧਾਰਿਤ ਹੈ ਉਕਤ ਫਿਲਮ, ਜਿਸ ਦਾ ਨਿਰਦੇਸ਼ਨ ਪ੍ਰਤਿਭਾਵਾਨ ਅਤੇ ਨੌਜਵਾਨ ਫਿਲਮਕਾਰ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡਿਓ', 'ਦਾਣਾ ਪਾਣੀ' ਆਦਿ ਜਿਹੀਆਂ ਇਮੌਸ਼ਨਲ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ।
View this post on Instagram
ਪੰਜਾਬ ਦੇ ਠੇਠ ਦੇਸੀ ਇਲਾਕਿਆਂ ਤੋਂ ਇਲਾਵਾ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਗੁਰਪ੍ਰੀਤ ਘੁੱਗੀ ਵੀ ਲੀਡਿੰਗ ਕਿਰਦਾਰ ਵਿੱਚ ਹਨ, ਜਿੰਨ੍ਹਾਂ ਦੇ ਨਾਲ ਹੀ ਮਹੱਤਵਪੂਰਨ ਰੋਲ ਦੁਆਰਾ ਅਪਣੀ ਪ੍ਰਭਾਵਸ਼ਾਲੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਿਹਾ ਹੈ ਸੁਖਨ ਵੜੈਚ, ਜੋ ਅਪਣੇ ਪਿਤਾ ਨਾਲ ਪਹਿਲੀ ਵਾਰ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਦਾ ਮਾਣ ਵੀ ਹਾਸਿਲ ਕਰੇਗਾ। ਸੋਸ਼ਲ ਪਲੇਟਫ਼ਾਰਮ ਉਪਰ ਬੇਹੱਦ ਸਰਗਰਮ ਰਹਿਣ ਵਾਲੇ ਸੁਖਨ ਘੁੰਮਣ ਫਿਰਨ ਦੇ ਕਾਫ਼ੀ ਸ਼ੌਕੀਨ ਹਨ, ਜੋ ਅਪਣੀ ਫਿਟਨੈੱਸ ਨੂੰ ਲੈ ਕੇ ਵੀ ਅਕਸਰ ਕਾਫ਼ੀ ਸਰਗਰਮ ਨਜ਼ਰ ਆਉਂਦੇ ਰਹਿੰਦੇ ਹਨ। ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦੇਣ ਵਾਲੇ ਸੁਖਨ ਅਪਣੇ ਪਿਤਾ ਨੂੰ ਹੀ ਅਪਣਾ ਆਈਡਅਲ ਮੰਨ ਇਸ ਦਿਸ਼ਾ ਵਿਚ ਅੱਗੇ ਕਦਮ ਵਧਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















