(Source: Poll of Polls)
Naresh Kathuria: ਨਰੇਸ਼ ਕਥੂਰੀਆ ਫ਼ਿਲਮ 'ਡਰੀਮ ਗਰਲ 2' ਦੀ ਟੀਮ ਤੋਂ ਹੋਏ ਨਿਰਾਸ਼, ਜਾਣੋ ਕਿਉਂ ਭੇਜਿਆ ਕਾਨੂੰਨੀ ਨੋਟਿਸ
Naresh Kathuria On Dream Girl 2 Team: ਪੰਜਾਬੀ ਅਦਾਕਾਰ ਨਰੇਸ਼ ਕਥੂਰੀਆ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਅਤੇ ਦਿਲ ਜਿੱਤਣ ਵਾਲੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ
![Naresh Kathuria: ਨਰੇਸ਼ ਕਥੂਰੀਆ ਫ਼ਿਲਮ 'ਡਰੀਮ ਗਰਲ 2' ਦੀ ਟੀਮ ਤੋਂ ਹੋਏ ਨਿਰਾਸ਼, ਜਾਣੋ ਕਿਉਂ ਭੇਜਿਆ ਕਾਨੂੰਨੀ ਨੋਟਿਸ Punjabi actor Naresh Kathuria disappointed with the team of the film Dream Girl 2 know why he sent a legal notice Naresh Kathuria: ਨਰੇਸ਼ ਕਥੂਰੀਆ ਫ਼ਿਲਮ 'ਡਰੀਮ ਗਰਲ 2' ਦੀ ਟੀਮ ਤੋਂ ਹੋਏ ਨਿਰਾਸ਼, ਜਾਣੋ ਕਿਉਂ ਭੇਜਿਆ ਕਾਨੂੰਨੀ ਨੋਟਿਸ](https://feeds.abplive.com/onecms/images/uploaded-images/2023/08/03/9cfa6177b8a9e5cd614552c6d335bec01691066967240709_original.jpg?impolicy=abp_cdn&imwidth=1200&height=675)
Naresh Kathuria On Dream Girl 2 Team: ਪੰਜਾਬੀ ਅਦਾਕਾਰ ਨਰੇਸ਼ ਕਥੂਰੀਆ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਅਤੇ ਦਿਲ ਜਿੱਤਣ ਵਾਲੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਨਰੇਸ਼ ਕਥੂਰੀਆ ਵੱਲੋਂ ਫਿਲਮ 'ਡਰੀਮ ਗਰਲ 2' ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਅਤੇ ਫਿਲਮ ਰਾਈਟਰ ਨਰੇਸ਼ ਕਥੂਰੀਆ ਨੇ ਇਹ ਨੋਟਿਸ ਟਰੇਲਰ 'ਚ ਕ੍ਰੈਡਿਟ ਨਾ ਦੇਣ ਦੇ ਚਲਦਿਆਂ ਭੇਜਿਆ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਤੇ ਰਾਜ ਸ਼ਾਨਡਿਲਿਆ ਵਲੋਂ ਲਿਖੀ ਗਈ ਹੈ। ਇਸ ਦਾ ਸਕ੍ਰੀਨਪਲੇਅ ਨਰੇਸ਼ ਕਥੂਰੀਆ, ਰਾਜ ਸ਼ਾਨਡਿਲਿਆ ਤੇ ਜਯ ਬਸੰਤੂ ਵਲੋਂ ਲਿਖਿਆ ਗਿਆ ਹੈ ਤੇ ਨਰੇਸ਼ ਕਥੂਰੀਆ ਨੂੰ ਇਸ ਦਾ ਪੂਰੇ ਟਰੇਲਰ 'ਚ ਕਿਤੇ ਵੀ ਕ੍ਰੈਡਿਟ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਟਰੇਲਰ ਦੀ ਡਿਸਕ੍ਰਿਪਸ਼ਨ 'ਚ ਨਰੇਸ਼ ਕਥੂਰੀਆ ਦਾ ਨਾਂ ਹੈ।
ਹਾਲਾਂਕਿ ਟਰੇਲਰ ਦੇ ਅਖੀਰ 'ਚ ਸਟੋਰੀ ਤੇ ਸਕ੍ਰੀਨਪਲੇਅ ਦਾ ਕ੍ਰੈਡਿਟ ਨਰੇਸ਼ ਕਥੂਰੀਆ ਨੂੰ ਦਿੱਤਾ ਗਿਆ ਹੈ। ਪਰ ਫ਼ਿਲਮ ਦੇ ਲੇਖਕ ਵਜੋਂ ਰਾਜ ਸ਼ਾਨਡਿਲਿਆ ਦਾ ਨਾਂ ਹੀ ਵੱਡਾ-ਵੱਡਾ ਚਮਕ ਰਿਹਾ ਹੈ, ਜੋ ਫ਼ਿਲਮ ਦੇ ਡਾਇਰੈਕਟਰ ਵੀ ਹਨ। ਨਰੇਸ਼ ਕਥੂਰਆ ਨੇ ਨੋਟਿਸ 'ਚ ਫ਼ਿਲਮ ਦੀ ਟੀਮ ਨਾਲ ਕੀਤੀ ਗੱਲਬਾਤ ਦੇ ਸਕ੍ਰੀਨਸ਼ਾਟਸ ਵੀ ਸਾਂਝੇ ਕੀਤੇ ਹਨ। ਹਾਲਾਂਕਿ ਫਿਲਮ ਦੀ ਟੀਮ ਵੱਲੋਂ ਇਸ ਉੱਪਰ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਕਾਬਿਲੇਗੌਰ ਹੈ ਕਿ ਨਰੇਸ਼ ਕਥੂਰੀਆ 'ਯਾਰ ਮੇਰਾ ਤਿਤਲੀਆਂ ਵਰਗਾ', 'ਉੜਾ ਐੜਾ', 'ਕੈਰੀ ਆਨ ਜੱਟਾ 3', 'ਵੇਖ ਬਰਾਤਾਂ ਚੱਲੀਆਂ' ਤੇ 'ਮਿਸਟਰ ਐਂਡ ਮਿਸਿਜ਼ 420', 'ਹਨੀਮੂਨ' ਵਰਗੀਆਂ ਹਿੱਟ ਪੰਜਾਬੀ ਫਿਲਮਾਂ ਵਿੱਚ ਆਪਣਾ ਜਲਵਾ ਦਿਖਾ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)