Punjabi Film director Pramod Sharma Rana: ਪੰਜਾਬੀ ਫਿਲਮ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਫਿਲਮ ਨਿਰਦੇਸ਼ਕ ਬ੍ਰੇਨ ਹੇਮਰੇਜ਼ ਦੀ ਬਿਮਾਰੀ ਦੀ ਲਪੇਟ ਵਿੱਚ ਆ ਗਿਆ ਹੈ। ਜਿਸਦੀ ਜਾਣਕਾਰੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਉੱਪਰ ਪੋਸਟ ਸਾਂਝੀ ਕਰ ਦਿੱਤੀ ਹੈ। ਇਸ ਉੱਪਰ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰੇ ਕਲਾਕਾਰ ਦੀ ਸਿਹਤਯਾਬੀ ਦੀ ਅਰਦਾਸ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਪੋਸਟ...
ਦਰਅਸਲ, ਪ੍ਰੀਤ ਹਰਪਾਲ ਨੇ ਪੋਸਟ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ, ਜਲਦੀ ਠੀਕ ਹੋ ਜਾਓ ਮੇਰੇ ਪਿਆਰੇ ਵੀਰ ਪਰਮੋਦ ਰਾਣਾ ਸ਼ਰਮਾ ਜੀ। ਵਾਹਿਗੁਰੂ ਤੈਹਾਨੂੰ ਲੰਬੀ ਉਮਰ ਦੇਵੇ। ਤੁਸੀਂ ਮਹਾਨ ਕਲਾਕਾਰ ਹੋ ਅਤੇ ਮਹਾਨ ਇਨਸਾਨ ਹੋ ਭਰਾ। ਬਾਬਾ ਭਲੀ ਕਰੇ, ਸਰਬੱਤ ਦਾ ਭਲਾ...
ਜਾਣਕਾਰੀ ਲਈ ਦੱਸ ਦੇਈਏ ਕਿ ਖਬਰਾਂ ਮੁਤਾਬਕ ਪ੍ਰਮੋਦ ਸ਼ਰਮਾ ਟੋਰਾਂਟੋ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਾ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫਿਲਹਾਲ ਮਾਡਲ ਅਤੇ ਫਿਲਮ ਨਿਰਦੇਸ਼ਕ ਦੀ ਸਿਹਤਯਾਬੀ ਨੂੰ ਲੈ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਲਗਾਤਾਰ ਦੁਆ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ‘ਅੱਲ੍ਹਾ ਵੇ ਅੱਲ੍ਹਾ’ ਗੀਤ ਤੋਂ ਇਲਾਵਾ ਹਾਲ ਹੀ ਵਿੱਚ ਪ੍ਰਮੋਦ ਸ਼ਰਮਾ ਰਾਣਾ ਨੂੰ ਗੀਤ ਤੇਰਾ ਸ਼ੁਕਰੀਆਂ ‘ਚ ਬਤੌਰ ਮਾਡਲ ਵੇਖਿਆ ਗਿਆ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਦੇ ਵੱਖਰੇ ਅੰਦਾਜ਼ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਹੈ। ਇਸ ਤੋਂ ਇਲਾਵਾ ਫਿਲਮ ਨਿਰਦਸ਼ੇਕ ਨਾਲ ਜੁੜੀਆਂ ਪੋਸਟਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਕਲਾਕਾਰ ਦੇ ਠੀਕ ਹੋਣ ਦੀ ਲਗਾਤਾਰ ਦੁਆ ਕਰ ਰਹੇ ਹਨ। ਫਿਲਮੀ ਸਿਤਾਰਿਆਂ ਵੱਲੋਂ ਵੀ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਕੀਤੀ ਜਾ ਰਹੀ ਹੈ।
ਫਿਲਹਾਲ ਕਲਾਕਾਰ ਨਾਲ ਜੁੜੀ ਕੋਈ ਹੋਰ ਅਪਡੇਟ ਸਾਹਮਣੇ ਨਹੀਂ ਆਈ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਉੱਪਰ ਵੀ ਐਕਟਿਵ ਨਜ਼ਰ ਨਹੀਂ ਆ ਰਹੇ। ਜਿਸ ਨੂੰ ਲੈ ਕੇ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਵੀ ਚਿਤਿੰਤ ਹਨ।