Surinder Shinda: ਸੁਰਿੰਦਰ ਛਿੰਦਾ ਦੀ ਸਿਹਤ 'ਚ ਸੁਧਾਰ, ਗਾਇਕ ਬੱਬੂ ਮਾਨ ਤੇ ਹੌਬੀ ਧਾਲੀਵਾਲ ਨੇ ਲਿਆ ਪਤਾ
Surinder Shinda Health Update: ਲੁਧਿਆਣਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਵਿੱਚ ਸੁਧਾਰ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਧਰ, ਕਈ ਕਲਾਕਾਰ ਉਨ੍ਹਾਂ ਦਾ ਹਾਲ-ਚਾਲ
Surinder Shinda Health Update: ਲੁਧਿਆਣਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਵਿੱਚ ਸੁਧਾਰ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਧਰ, ਕਈ ਕਲਾਕਾਰ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ। ਬੁੱਧਵਾਰ ਨੂੰ ਸੁਰਿੰਦਰ ਛਿੰਦਾ ਦਾ ਹਾਲ ਚਾਲ ਜਾਣਨ ਲਈ ਪੰਜਾਬੀ ਗਾਇਕ ਬੱਬੂ ਮਾਨ ਤੇ ਹੌਬੀ ਧਾਲੀਵਾਲ ਪੁੱਜੇ।
ਇਸ ਦੌਰਾਨ ਗਾਇਕ ਬੱਬੂ ਮਾਨ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਸੁਰਿੰਦਰ ਹੋਰਾਂ ਦੀ ਸਿਹਤ ਵਿੱਚ ਫਰਕ ਪੈ ਰਿਹਾ ਹੈ। ਉਹ ਲਾਗ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਸਨ। ਇਸ ਤੋਂ ਬਾਅਦ ਦੁਪਹਿਰ ਸਮੇਂ ਫਿਲਮ ਅਦਾਕਾਰ ਹੌਬੀ ਧਾਲੀਵਾਲ ਵੀ ਮਾਡਲ ਟਾਊਨ ਸਥਿਤ ਹਸਪਤਾਲ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਤਕਰੀਬਨ ਇੱਕ ਘੰਟਾ ਪਰਿਵਾਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਤੇ ਡਾਕਟਰ ਨੂੰ ਵੀ ਮਿਲੇ।
ਹੌਬੀ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਗਾਇਕ ਛਿੰਦਾ ਨੂੰ ਫੂਡ ਪਾਈਪ ਵਿੱਚ ਕੋਈ ਪ੍ਰੇਸ਼ਾਨੀ ਆ ਗਈ ਸੀ, ਜਿਸ ਦਾ ਉਨ੍ਹਾਂ ਨੇ ਅਪਰੇਸ਼ਨ ਕਰਵਾਇਆ ਸੀ ਪਰ ਅਪਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਇਨਫੈਕਸ਼ਨ ਵੱਧ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਰਿੰਦਰ ਕਾਫੀ ਰਿਕਵਰ ਕਰ ਰਹੇ ਹਨ ਤੇ ਜਲਦ ਠੀਕ ਹੋ ਜਾਣਗੇ।
ਦੱਸ ਦਈਏ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਗਾਇਕ ਛਿੰਦਾ ਦੀ ਮੌਤ ਦੀ ਅਫ਼ਵਾਹ ਫੈਲਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਨਿੰਦਰ ਛਿੰਦਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ ਸੀ। ਫਿਲਹਾਲ ਗਾਇਕ ਛਿੰਦਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਲੋਂ ਰਿਕਵਰ ਕਰ ਰਹੇ ਹਨ।
ਸੰਗੀਤ ਸਫਰ...
ਸ਼ਿੰਦਾ ਦਾ ਪਹਿਲਾ ਗਾਣਾ 'ਉੱਚਾ ਬੁਰਜ ਲਾਹੌਰ ਦਾ'ਸੀ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਅਥਾਹ ਪਿਆਰ ਮਿਿਲਿਆ ਸੀ। ਇਸ ਤਰ੍ਹਾਂ ਸ਼ਿੰਦਾ ਆਪਣੇ ਪਹਿਲੇ ਹੀ ਗੀਤ ਤੋਂ ਸਟਾਰ ਬਣ ਗਏ ਸੀ। ਇਸ ਤੋਂ ਬਾਅਦ 1979 'ਚ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਰਹੀ ਸੀ। ਹੁਣ ਤੱਕ ਸ਼ਿੰਦਾ ਦੀਆਂ 46 ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਐਲਬਮਾਂ 'ਚ 'ਜੱਟ ਜਿਉਣਾ ਮੌੜ', 'ਪੁੱਤ ਜੱਟਾਂ ਦੇ', 'ਬਲਵੀਰੋ ਭਾਬੀ' ਤੇ 'ਬਦਲਾ ਲੈ ਲਈ ਸੋਹਣਿਆ' ਵਰਗੀਆਂ ਐਲਬਮਾਂ ਸ਼ਾਮਲ ਹਨ।