Sidhu Moose Wala: ਸਿੱਧੂ ਮੂਸੇਵਾਲਾ ਦੀ ਪਸੰਦੀਦਾ ਥਾਂ ਪਹੁੰਚੀ ਅਫਸਾਨਾ ਖਾਨ, ਸਾਂਝੀ ਕੀਤੀ ਮਰਹੂਮ ਗਾਇਕ ਦੀ ਯਾਦ
Sidhu Moose Wala Favourite Place: ਪੰਜਾਬੀ ਗਾਇਕਾ ਅਫਸਾਨਾ ਖਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬ ਸੀ। ਦੱਸ ਦੇਈਏ ਕਿ ਦੋਵੇਂ ਆਪਣੇ ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਲੈ ਕਾਫੀ ਚਰਚਾ ਵਿੱਚ ਰਹੇ। ਇਸ ਤੋਂ ਇਲਾ...

Sidhu Moose Wala Favourite Place: ਪੰਜਾਬੀ ਗਾਇਕਾ ਅਫਸਾਨਾ ਖਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬ ਸੀ। ਦੱਸ ਦੇਈਏ ਕਿ ਦੋਵੇਂ ਆਪਣੇ ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਲੈ ਕਾਫੀ ਚਰਚਾ ਵਿੱਚ ਰਹੇ। ਇਸ ਤੋਂ ਇਲਾਵਾ ਗਾਇਕਾ ਅਫਸਾਨਾ ਖਾਨ ਅਕਸਰ ਸਿੱਧੂ ਨਾਲ ਆਪਣੀਆਂ ਤਸਵੀਰਾਂ ਅਤੇ ਵੀ਼ਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਨੇ ਖਾਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਮਰਹੂਮ ਗਾਇਕ ਦੀ ਪਸੰਦਦੀਦਾ ਥਾਂ ਉੱਪਰ ਪਹੁੰਚੀ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਸਿੱਧੂ ਨਾਲ ਜੁੜੀ ਦਿਲਚਸਪ ਯਾਦ ਵੀ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਖਾਸ ਵੀਡੀਓ...
View this post on Instagram
ਦਰਅਸਲ, ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੀ ਕੀਤੀ ਹੈ। ਇਸ ਨੂੰ ਸਾਂਝੀ ਕਰਦੇ ਹੋਏ ਅਫਸਾਨਾ ਨੇ ਕੈਪਸ਼ਨ ਵਿੱਚ ਲਿਖਿਆ, ਮੇਰੇ ਭਰਾ @sidhu_moosewala ਦੀ ਕੈਨੇਡਾ ਵਿੱਚ ਖਾਣ ਲਈ ਪਸੰਦੀਦਾ ਥਾਂ...
View this post on Instagram
ਅਫਸਾਨਾ ਖਾਨ ਦੀ ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਨਾਲ ਜੁੜੀ ਯਾਦ ਨੂੰ ਸੁਣ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਗਾਇਕਾ ਦੀ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਵਾਲੇ ਕਮੈਂਟ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਫਸਾਨਾ ਖਾਨ ਆਪਣੇ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨਾਲ ਉੱਥੇ ਮੌਜੂਦ ਲੋਕਾਂ ਨੂੰ ਰੂ-ਬ-ਰੂ ਕਰਵਾਇਆ। ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਦੇ ਹੋਏ ਦਿਖਾਈ ਦੇਵੇਗਾ। ਜੋ ਆਪਣੇ ਗੀਤ ਬੰਬ ਆਗਿਆ ਅਤੇ ਰੂਟੀਨ ਨੂੰ ਲੈ ਚਰਚਾ ਵਿੱਚ ਹੈ।
ਪੰਜਾਬੀ ਗਾਇਕ ਗੁਰ ਸਿੱਧੂ ਜਦੋਂ ਤੋਂ ਗਾਇਕਾ ਜੈਸਮੀਨ ਨਾਲ ਆਪਣੇ ਸੁਪਰਹਿੱਟ ਗੀਤ ਦੇ ਰਹੇ ਹਨ। ਉਸ ਸਮੇਂ ਤੋਂ ਹੀ ਚਰਚਾ ਵਿੱਚ ਹਨ। ਫਿਲਹਾਲ ਗੁਰ ਅਤੇ ਅਫਸਾਨਾ ਕੈਨੇਡਾ ਬੈਠੇ ਪੰਜਾਬੀਆਂ ਦਾ ਦਿਲ ਜਿੱਤਣ ਜਾ ਰਹੇ ਹਨ।






















