Bhupinder Gill: ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਦਾ ਜਨਮਦਿਨ ਅੱਜ, ਗਾਇਕ ਨੇ ਪਿਆਰ ਲੁਟਾਉਂਦੇ ਹੋਏ ਕੀਤਾ Wish
Gurjit Sidhu gill Birthday Today: ਪੰਜਾਬੀ ਗਾਇਕ ਭੁਪਿੰਦਰ ਗਿੱਲ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਵਿੱਚ ਪੰਜਾਬੀਆਂ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਕਲਾਕਾਰ
Gurjit Sidhu gill Birthday Today: ਪੰਜਾਬੀ ਗਾਇਕ ਭੁਪਿੰਦਰ ਗਿੱਲ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਵਿੱਚ ਪੰਜਾਬੀਆਂ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਕਲਾਕਾਰ ਹੁਣ ਵੀ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਵਿੱਚ ਐਕਟਿਵ ਹਨ। ਇਸ ਤੋਂ ਇਲਾਵਾ ਭੁਪਿੰਦਰ ਗਿੱਲ ਆਪਣੇ ਪਰਿਵਾਰ ਨਾਲ ਜੁੜੀਆਂ ਖਾਸ ਤਸਵੀਰਾਂ ਅਤੇ ਵੀਡੀਓ ਅਕਸਰ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਉਨ੍ਹਾਂ ਇੰਸਟਾ ਸਟੋਰੀ ਸ਼ੇਅਰ ਕਰ ਪਤਨੀ ਗੁਰਜੀਤ ਸਿੱਧੂ ਗਿੱਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਦਰਅਸਲ, ਅੱਜ ਗੁਰਜੀਤ ਸਿੱਧੂ ਗਿੱਲ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਭੁਪਿੰਦਰ ਗਿੱਲ ਨੇ ਪਤਨੀ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹੈਲੋ ਫ੍ਰੈਂਡਸ ਗੁੱਡ ਮੌਰਨਿੰਗ ਜੀ ਅੱਜ ਲਾਣੇਦਾਰਨੀ ਦਾ ਬਰਥ੍ਡੇ ਆ ਜੀ... ਧੰਨਵਾਦ ਮੇਰੀ ਜ਼ਿੰਦਗੀ ਵਿੱਚ ਆਉਣ ਲਈ...
View this post on Instagram
ਇਸ ਤੋਂ ਇਲਾਵਾ ਗੁਰਜੀਤ ਸਿੱਧੂ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੀ ਮਾਤਾ ਨਾਲ ਪਿਆਰੀ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਅੱਜ ਬਹੁਤ ਖਾਸ ਦਿਨ ਹੈ... ਕਿਉਂਕਿ ਅੱਜ ਮੇਰਾ ਜਨਮਦਿਨ ਹੈ। ਰੱਬ ਵਰਗੀ ਮਾਂ ਕਰਕੇ ਇਹ ਦੁਨੀਆ ਦੇਖਣ ਨੂੰ ਮਿਲੀ ਹੈ। ਲਵ ਯੂ ਮੌਮ... ਬੱਸ ਮੇਰੀ ਮਾਂ ਹੀ ਮੇਰਾ ਰੱਬ ਆ...
ਉਨ੍ਹਾਂ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਲਗਾਤਾਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਵਧਾਈ ਦਿੰਦੇ ਹੋਏ ਲਿਖਿਆ, ਹੈਪੀ ਬਰਥ੍ਡੇ... ਦੀ ਬਹੁਤ ਸਮੇਂ ਬਾਅਦ ਦੇਖਿਆ... ਤੁਹਾਨੂੰ ਰੱਬ ਖੁਸ਼ ਰੱਖੇ...
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਪੰਜਾਬ ਚ ਆਏ ਹੜ੍ਹਾਂ ਦੀ ਮਾਰ ਨਾ ਸਿਰਫ ਆਮ ਜਨਤਾ ਸਗੋਂ ਫਿਲਮੀ ਸਿਤਾਰਿਆਂ ਨੂੰ ਵੀ ਝੱਲਣੀ ਪਈ। ਇਨ੍ਹਾਂ ਵਿੱਚੋਂ ਗਾਇਕ ਭੁਪਿੰਦਰ ਗਿੱਲ ਵੀ ਇੱਕ ਸਨ। ਦਰਅਸਲ, ਉਨ੍ਹਾਂ ਦੇ ਘਰ ਵੀ ਮੀਂਹ ਦਾ ਪਾਣੀ ਭਰ ਗਿਆ ਸੀ। ਜਿਸ ਉੱਪਰ ਚਿੰਤਾ ਜ਼ਾਹਿਰ ਕਰਦੇ ਹੋਏ ਪ੍ਰਸ਼ੰਸਕਾਂ ਅਤੇ ਕਰੀਬੀਆਂ ਵੱਲੋਂ ਉਨ੍ਹਾਂ ਦੀ ਖਬਰ ਸਾਰ ਲਈ ਗਈ।