Diljit Dosanjh on Pakistani Fan Video: ਮਸ਼ਹੂਰ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਦੁਨੀਆ ਭਰ ਵਿੱਚ ਛਾਏ ਹੋਏ ਹਨ। ਉਨ੍ਹਾਂ ਆਪਣੇ ਗੀਤਾਂ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਅਦਾਕਾਰ ਦੀ ਫੈਨ ਫਾਲੋਇੰਗ ਵੀ ਜ਼ਬਰਦਸਤ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਦਿਲ-ਲੁਮਿਨਾਟੀ ਟੂਰ ਲਈ ਯੂਰਪ ਵਿੱਚ ਯੂ.ਕੇ. ਮਾਨਚੈਸਟਰ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਜੁੱਤੀਆਂ ਦਾ ਇੱਕ ਜੋੜਾ ਗਿਫਟ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਗਾਇਕ ਦੀ ਤਾਰੀਫ ਕਰ ਰਹੇ ਹਨ।
ਪਾਕਿਸਤਾਨੀ ਫੈਨ ਨੂੰ ਦਿਲ ਜਿੱਤਣ ਵਾਲੀ ਕਹੀ ਗੱਲ
ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਹੱਥ ਜੋੜ ਕੇ ਇੱਕ ਮਹਿਲਾ ਪ੍ਰਸ਼ੰਸਕ ਨੂੰ ਜੁੱਤੇ ਗਿਫਟ ਕਰਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਮਹਿਲਾ ਫੈਨ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਹੈ ਤਾਂ ਦਿਲਜੀਤ ਨੇ ਪੰਜਾਬੀ ਵਿੱਚ ਜਵਾਬ ਦਿੱਤਾ, "ਭਾਰਤ ਹੋਵੇ ਜਾਂ ਪਾਕਿਸਤਾਨ, ਮੇਰੇ ਲਈ ਦੋਵੇਂ ਇੱਕੋ ਜਿਹੇ ਹਨ। ਪੰਜਾਬੀ ਸਭ ਨੂੰ ਪਿਆਰ ਕਰਦੇ ਹਨ। ਸਰਹੱਦਾਂ ਲੀਡਰਾਂ ਨੇ ਬਣਾਈਆਂ ਹਨ, ਪਰ ਮੇਰੇ ਲਈ ਸਭ ਇੱਕ ਹਨ।" ਮੈਂ ਆਪਣੇ ਦੇਸ਼ ਅਤੇ ਪਾਕਿਸਤਾਨ ਦੋਵਾਂ ਦੇ ਲੋਕਾਂ ਦਾ ਸੁਆਗਤ ਕਰਦਾ ਹਾਂ।" ਸਟੇਜ ਤੋਂ ਜਾਣ ਤੋਂ ਪਹਿਲਾਂ ਦਿਲਜੀਤ ਨੇ ਪ੍ਰਸ਼ੰਸਕ ਦਾ ਧੰਨਵਾਦ ਕੀਤਾ ਅਤੇ ਦਰਸ਼ਕਾਂ ਨੇ ਤਾੜੀਆਂ ਵਜਾਈਆਂ।
Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
ਦਿਲਜੀਤ ਦੀ ਤਾਰੀਫ ਕਰ ਰਹੇ ਯੂਜ਼ਰਸ
ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਦਿਲਜੀਤ ਦੀ ਦਿਲੋਂ ਤਾਰੀਫ ਕੀਤੀ। ਇਕ ਯੂਜ਼ਰ ਨੇ ਲਿਖਿਆ, 'ਸਾਨੂੰ ਦਿਲਜੀਤ ਦਾ ਇਹ ਅੰਦਾਜ਼ ਪਸੰਦ ਹੈ। ਉਹ ਇੱਕ ਬਹੁਤ ਹੀ ਡਾਊਨ-ਟੂ-ਅਰਥ ਵਿਅਕਤੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਇੱਕ ਕਲਾਕਾਰ ਲਈ ਪ੍ਰਸ਼ੰਸਕ ਸਭ ਕੁਝ ਹੁੰਦੇ ਹਨ, ਫਿਰ ਚਾਹੇ ਉਹ ਕਿੱਥੇ ਦੇ ਵੀ ਹੋਣ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਾਜੀ, ਭਾਰਤ 'ਚ ਤੁਹਾਡੇ ਕੰਸਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ।'
ਇਸ ਤੋਂ ਪਹਿਲਾਂ ਦਿਲਜੀਤ ਦਾ ਮਾਨਚੈਸਟਰ ਕੰਸਰਟ 'ਚ ਸਟੇਜ 'ਤੇ ਆਪਣੀ ਮਾਂ ਅਤੇ ਭੈਣ ਨੂੰ ਦਿਖਾਉਂਦੇ ਹੋਏ ਇੱਕ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਇਆ ਸੀ। ਇਸ 'ਚ ਗਾਇਕ ਆਪਣੀ ਮਾਂ ਅੱਗੇ ਝੁਕਦੇ ਹੋਏ ਅਤੇ ਭੀੜ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਦੀ ਮਾਂ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਉਸਦਾ ਪਰਿਵਾਰ ਉਸਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
Read MOre: IND vs BAN: ਕਾਨਪੁਰ ਟੈਸਟ 'ਚ ਬਾਂਦਰਾ ਦਾ ਆਤੰਕ, ਸਟੇਡੀਅਮ ਬਣਿਆ ਚਿੜੀਆਘਰ, ਹੁਣ ਲੰਗੂਰਾਂ ਦੀ ਲਗਾਈ ਗਈ 'ਡਿਊਟੀ'...