Diljit Dosanjh Video: ਮਸ਼ਹੂਰ ਪੰਜਾਬੀ ਗਾਇਕ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਦਿਲ-ਲੁਮੀਨਾਟੀ ਟੂਰ ਤਹਿਤ ਵੱਖ-ਵੱਖ ਥਾਵਾਂ 'ਤੇ ਪਰਫਾਰਮ ਕਰ ਰਹੇ ਹਨ। ਹਾਲ ਹੀ 'ਚ ਦਿਲਜੀਤ ਨੂੰ ਲੰਡਨ ਦੇ ਓ2 ਅਰੀਨਾ 'ਚ ਪਰਫਾਰਮ ਕਰਦੇ ਦੇਖਿਆ ਗਿਆ। ਇਸ ਦੌਰਾਨ ਉੱਥੇ ਦਾ ਨਜ਼ਾਰਾ ਵੇਖਣ ਲਾਈਕ ਸੀ, ਇੱਕ ਵਾਰ ਫਿਰ ਤੋਂ ਦੋਸਾਂਝਾਵਾਲਾ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਰਹੇ।
ਦਰਅਸਲ, ਬਰਮਿੰਘਮ 'ਚ ਐਡ ਸ਼ੀਰਾਨ ਨਾਲ ਸਟੇਜ ਸ਼ੇਅਰ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਇਸ ਵਾਰ ਬਾਦਸ਼ਾਹ ਨਾਲ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਵੀ ਸ਼ੋਅ ਦਾ ਹਿੱਸਾ ਬਣੀ। ਸ਼ੋਅ ਦੌਰਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਨੀਆ ਦੇ ਸਟੇਜ ਉੱਪਰ ਜਾਂਦੇ ਹੀ ਪੰਜਾਬੀ ਗਾਇਕ ਨੇ ਅਦਾਕਾਰਾ ਲਈ ਆਪਣਾ ਪਾਪੁੱਲਰ ਗੀਤ ਲਵਰ ਵੀ ਗਾਇਆ। ਇਸ ਵੀਡੀਓ ਵਿੱਚ ਵੇਖੋ ਦੋਵਾਂ ਦਾ ਦਿਲਕਸ਼ ਅੰਦਾਜ਼...
ਵਾਇਰਲ ਵੀਡੀਓ 'ਚ ਦਿਲਜੀਤ ਦੋਸਾਂਝ ਹਾਨੀਆ ਆਮਿਰ ਨੂੰ ਸਟੇਜ 'ਤੇ ਬੁਲਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਹਾਨੀਆ ਮੁਸਕਰਾਉਂਦੀ ਹੈ ਅਤੇ ਹੱਥ ਜੋੜ ਕੇ ਆਪਣਾ ਸਿਰ ਹਿਲਾਉਂਦੀ ਹੈ। ਇਸ ਦੌਰਾਨ ਦਿਲਜੀਤ ਹਾਨੀਆ ਨੂੰ ਸੁਪਰਸਟਾਰ ਕਹਿੰਦੇ ਹਨ। ਰੈਪਰ-ਗਾਇਕ ਬਾਦਸ਼ਾਹ ਅਤੇ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ 4 ਅਕਤੂਬਰ ਨੂੰ ਲੰਡਨ ਵਿੱਚ ਹੋਏ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕਈ ਵੀਡੀਓਜ਼ 'ਚ ਦਿਲਜੀਤ ਦੋਵੇਂ ਕਲਾਕਾਰਾਂ ਨਾਲ ਵੱਖ-ਵੱਖ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ।
Read MOre: Sports News: ਨਸ਼ੇ ਦੀ ਹਾਲਤ 'ਚ ਮੈਦਾਨ 'ਤੇ ਉਤਰਿਆ ਦਿੱਗਜ ਖਿਡਾਰੀ! ਵਿਰੋਧੀ ਟੀਮ ਦੀਆਂ ਇੰਝ ਉਡਾਈਆਂ ਧੱਜੀਆਂ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।