Garry Sandhu: ਗੈਰੀ ਸੰਧੂ ਨੇ ਬਿਆਨ ਕੀਤਾ ਦਿਲ ਦਾ ਦਰਦ, ਮਾਤਾ-ਪਿਤਾ ਦੀ ਯਾਦ 'ਚ ਗਾਇਆ ਇਹ ਭਾਵੁਕ ਗੀਤ
Garry Sandhu New Song Ambran De Taare: ਪੰਜਾਬੀ ਗਾਇਕ ਗੈਰੀ ਸੰਧੂ ਜੋਂ ਆਪਣੀ ਗਾਇਕੀ ਦੇ ਨਾਲ-ਨਾਲ ਲਿਖਤ ਲਈ ਵੀ ਮਸ਼ਹੂਰ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹੇ।
Garry Sandhu New Song Ambran De Taare: ਪੰਜਾਬੀ ਗਾਇਕ ਗੈਰੀ ਸੰਧੂ ਜੋਂ ਆਪਣੀ ਗਾਇਕੀ ਦੇ ਨਾਲ-ਨਾਲ ਲਿਖਤ ਲਈ ਵੀ ਮਸ਼ਹੂਰ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹੇ। ਉਨ੍ਹਾਂ ਵੱਲੋਂ ਲਿਖੇ ਅਤੇ ਗਾਏ ਗੀਤਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਹਾਲ ਹੀ ਵਿੱਚ ਕਲਾਕਾਰ ਵੱਲੋਂ ਗੀਤ ਅੰਬਰਾਂ ਦੇ ਤਾਰੇ ਗਾਇਆ ਗਿਆ ਹੈ। ਹਾਲਾਂਕਿ ਇਸ ਗੀਤ ਰਾਹੀਂ ਗੈਰੀ ਸੰਧੂ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਇਸ ਗੀਤ ਰਾਹੀਂ ਆਪਣੇ ਮਾਤਾ-ਪਿਤਾ ਨੂੰ ਯਾਦ ਕੀਤਾ ਹੈ।
View this post on Instagram
ਦਰਅਸਲ, ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਆਪਣੇ ਨਵੇਂ ਗੀਤ ਅੰਬਰਾਂ ਦੇ ਤਾਰੇ ਦਾ ਵੀਡੀਓ ਕਲਿੱਪ ਸਾਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ. ਮਾਂ ਬਾਪ ਜਦੋਂ ਤੁਹਾਡੇ ਨਾਲ ਨੇ ਦੁਨੀਆ ਦਾ ਕੋਈ ਵੀ ਦੁੱਖ ਤੁਹਾਡੇ ਨਜ਼ਦੀਕ ਨੀ ਆਉਣ ਦਿੰਦੇ... ਇਹ ਇੱਕ ਉਹ ਪਾਵਰ ਵਾ ਜਿਹੜੀ ਤੁਹਾਡੇ ਜਨਮ ਨਾਲ ਹੀ ਤੁਹਾਡੀ ਹੋ ਜਾਂਦੀ... ਪਰ ਜਦੋਂ ਇਹ ਪਾਵਰ ਤੁਹਾਡੇ ਕੋਲ ਨਈ ਰਹਿੰਦੀ... ਜਿੱਥੋ ਆਈ ਹੁੰਦੀ ਉੱਥੇ ਵਾਪਸ ਚੱਲੀ ਜਾਵੇੇ... ਜਿੱਥੇ ਆਪਾਂ ਸਭ ਨੇ ਜਾਨਾ.... ਇਹ ਦਰਦ ਬਿਆਨ ਨਹੀਂ ਹੁੰਦਾ... ਸਿਰਫ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਮਾਪਿਆਂ ਨੂੰ ਪਿਆਰ ਕਰੋ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰੋ...
ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਹਾਰਟ ਵਾਲੇ ਇਮੋਜ਼ੀ ਸਾਂਝੇ ਕਰ ਰਹੇ ਹਨ। ਦੱਸ ਦੇਈਏ ਕਿ ਗੈਰੀ ਸੰਧੂ ਵੱਲੋਂ ਪੰਜਾਬੀ ਮਿਊਜ਼ਿਕ ਇੰਡ਼ਸਟਰੀ ਦੇ ਕਈ ਕਲਾਕਾਰਾਂ ਲਈ ਗੀਤ ਲਿਖੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗਾਇਆ ਅਤੇ ਲਿਖਿਆ ਹਰ ਗੀਤ ਸੁਪਰਹਿੱਟ ਹੁੰਦਾ ਹੈ।
ਕਾਬਿਲੇਗ਼ੌਰ ਹੈ ਕਿ ਪੂਰੀ ਦੁਨੀਆ 'ਚ ਗੈਰੀ ਸੰਧੂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜਦੋਂ ਵੀ ਗਾਇਕ ਦਾ ਕੋਈ ਗਾਣਾ ਆਉਂਦਾ ਹੈ ਤਾਂ ਉਹ ਟਰੈਂਡਿੰਗ ;ਚ ਛਾ ਜਾਂਦਾ ਹੈ। ਇਸ ਦੇ ਨਾਲ ਨਾਲ ਗੈਰੀ ਸੰਧੂ ਦੀ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਫੈਨ ਫਾਲੋਇੰਗ ਹੈ। ਗੈਰੀ ਸੰਧੂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਖਾਸ ਕਰਕੇ ਉਨ੍ਹਾਂ ਦੀ ਪੁੱਤਰ ਅਵਤਾਰ ਸੰਧੂ ਨਾਲ ਵੀਡੀਓਜ਼ ਤੇ ਤਸਵੀਰਾਂ ਅਕਸਰ ਵਇਰਲ ਹੁੰਦੀਆਂ ਰਹਿੰਦੀਆਂ ਹਨ।