(Source: ECI/ABP News)
Punjab News: ਹਰਜਿੰਦਰ ਸਿੰਘ ਬੱਲ ਦੇ ਦੇਹਾਂਤ ਤੇ ਮਾਸਟਰ ਸਲੀਮ ਨੇ ਜਤਾਇਆ ਦੁੱਖ, ਬੋਲੇ- ਬਹੁਤ ਕੁਝ ਸਿਖਾਇਆ, ਮੇਰੀ ਮਦਦ ਕੀਤੀ...
Master Saleem on Harjinder Singh Bal Death: ਪੰਜਾਬੀ ਸਾਹਿਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆਉਣ ਤੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਦੇਸ ਰਾਜ ਕਾਲੀ ਤੋਂ ਬਾਅਦ ਹੁਣ ਗੀਤਕਾਰ
![Punjab News: ਹਰਜਿੰਦਰ ਸਿੰਘ ਬੱਲ ਦੇ ਦੇਹਾਂਤ ਤੇ ਮਾਸਟਰ ਸਲੀਮ ਨੇ ਜਤਾਇਆ ਦੁੱਖ, ਬੋਲੇ- ਬਹੁਤ ਕੁਝ ਸਿਖਾਇਆ, ਮੇਰੀ ਮਦਦ ਕੀਤੀ... Punjabi Singer Master Saleem expressed grief over the death of Harjinder Singh Bal Punjab News: ਹਰਜਿੰਦਰ ਸਿੰਘ ਬੱਲ ਦੇ ਦੇਹਾਂਤ ਤੇ ਮਾਸਟਰ ਸਲੀਮ ਨੇ ਜਤਾਇਆ ਦੁੱਖ, ਬੋਲੇ- ਬਹੁਤ ਕੁਝ ਸਿਖਾਇਆ, ਮੇਰੀ ਮਦਦ ਕੀਤੀ...](https://feeds.abplive.com/onecms/images/uploaded-images/2023/09/02/950f7129157eb6b497156283ceacc4d11693661199040709_original.jpg?impolicy=abp_cdn&imwidth=1200&height=675)
Master Saleem on Harjinder Singh Bal Death: ਪੰਜਾਬੀ ਸਾਹਿਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆਉਣ ਤੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਦੇਸ ਰਾਜ ਕਾਲੀ ਤੋਂ ਬਾਅਦ ਹੁਣ ਗੀਤਕਾਰ ਹਰਜਿੰਦਰ ਬੱਲ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਂਤ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸਿੱਧ ਗੀਤਕਾਰ ਅਤੇ ਗ਼ਜ਼ਲਕਾਰ ਹਰਜਿੰਦਰ ਸਿੰਘ ਬੱਲ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ।
ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਸਿਤਾਰੇ ਉਨ੍ਹਾਂ ਦੇ ਦੇਹਾਂਤ ਉੱਪਰ ਦੁੱਖ ਪ੍ਰਗਟ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਰਜਿੰਦਰ ਸਿੰਘ ਬੱਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬਹੁਤ ਕੁਝ ਸਿਖਾਇਆ ਹਰ ਤਰ੍ਹਾਂ ਮੇਰੀ ਮਦਦ ਕੀਤੀ, ਵਿੱਚ-ਵਿੱਚ ਮਿਲਦੇ ਵੀ ਰਹੇ, ਪਰ ਥੋੜ੍ਹੇ ਸਮੇਂ ਤੋਂ ਮਿਲ ਨਹੀਂ ਪਾਇਆ ਪਰ ਇਹ ਨਹੀਂ ਸੀ ਪਤਾ ਕਿ ਭਾਜੀ ਹੁਣ ਕਦੇ ਵੀ ਨਹੀਂ ਮਿਲ ਪਾਉਣਗੇ, ਰੇਸਟ ਇਨ ਪੀਸ ਹਰਜਿੰਦਰ ਬਲ ਸਾਬ੍ਹ @harjinderbal013 ...
View this post on Instagram
ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਹਰਜਿੰਦਰ ਸਿੰਘ ਬੱਲ
ਜਾਣਕਾਰੀ ਲਈ ਦੱਸ ਦੇਈਏ ਕਿ ਹਰਜਿੰਦਰ ਸਿੰਘ ਬੱਲ ਚੰਡੀਗੜ੍ਹ ਪੀਜੀਆਈ 'ਚ ਆਪਣੇ ਆਖਰੀ ਸਾਹ ਲਏ। ਬੱਲ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਇਲਾਜ ਵਿਦੇਸ਼ ਅਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਵੀ ਕਰਵਾਇਆ ਸੀ। ਹਾਲਤ ਨਾਜ਼ੁਕ ਹੋਣ ਮਗਰੋਂ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਹਰਜਿੰਦਰ ਸਿੰਘ ਬੱਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)