Preet Harpal at Sri Harmandir Sahib: ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਖੁਸ਼ਹਾਲੀ ਲਈ ਮੰਨਤ ਮੰਗੀ।
ਦਰਅਸਲ, ਕਲਾਕਾਰ ਪ੍ਰੀਤ ਹਰਪਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਬਾਬਾ ਜੀ ਇਸ ਵਾਰ ਮੈਂ ਸਰਬੱਤ ਦੇ ਭਲੇ ਲਈ ਤੁਹਾਡੇ ਦਰ ਤੇ 6 ਦਿਨ ਦੀ ਸੇਵਾ ਕਰਾਂਗਾ... ਵਾਹਿਗੁਰੂ ਸਭ ਦਾ ਭਲਾ ਕਰ... ਮੇਰਾ ਪੰਜਾਬ ਹਮੇਸ਼ਾ ਹੱਸਦਾ-ਵੱਸਦਾ ਰਹੇ @preet.harpal...
ਗਾਇਕ ਪ੍ਰੀਤ ਹਰਪਾਲ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਘੈਂਟ ਬੰਦਾ ਆ ਸਾਡਾ ਵੀਰ...ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਵੀਰ ਜਦੋਂ ਵੀ ਪਿੰਡ ਆਉਂਦਾ ਤਾਂ ਗੁਰਦੁਆਰੇ ਜ਼ਰੂਰ ਆਉਂਦਾ ਆ... ਦੱਸ ਦੇਈਏ ਕਿ ਕਲਾਕਾਰ ਦੇ ਵੱਲੋਂ ਕੀਤੀ ਇਸ ਮੰਨਤ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਕਾਬਿਲੇਗੌਰ ਹੈ ਕਿ ਪ੍ਰੀਤ ਹਰਪਾਲ ਨੇ ਕਿਸਾਨਾ ਅੰਦੋਲਨ ਦੌਰਾਨ ਖੇਤੀ ਕਾਨੂੰਨ ਰੱਦ ਹੋਣ ਲਈ ਵੀ ਮੰਨਤ ਮੰਗੀ ਸੀ। ਜਿਸ ਦੇ ਪੂਰਾ ਹੋਣ ਤੋਂ ਬਾਅਦ ਕਲਾਕਾਰ ਜਲੰਧਰ ਤੋਂ ਪੈਦਲ ਅੰਮ੍ਰਿਤਸਰ ਪੁੱਜੇ ਸੀ। ਉਸ ਦੌਰਾਨ ਵੀ ਕਲਾਕਾਰ ਖੂਬ ਚਰਚਾ ਵਿੱਚ ਰਿਹਾ।
ਵਰਕਫਰੰਟ ਦੀ ਗੱਲ ਕਰਿਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਪ੍ਰੀਤ ਹਰਪਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਖੁਦ ਹੀ ਲਿਖੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਕਈ ਗੀਤ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਵੱਲੋਂ ਵੀ ਗਾਏ ਹਨ।
Read More: Jaswinder Brar: ਜਸਵਿੰਦਰ ਬਰਾੜ ਨੇ ਪਤੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ 'ਚ ਲਿਖਿਆ- 'ਜਨਮਦਿਨ ਦੀਆਂ ਮੁਬਾਰਕਾਂ ਸਿੱਧੂ ਸਾਬ੍ਹ'