(Source: ECI/ABP News)
Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ
Punjabi Singer R Nait: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ
![Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ Punjabi singer R Nait this noble work know why people are appreciating it Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ](https://feeds.abplive.com/onecms/images/uploaded-images/2023/08/16/b4fb3155cdb65a1017d1244c7bd8c3261692193346258709_original.jpg?impolicy=abp_cdn&imwidth=1200&height=675)
Punjabi Singer R Nait: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ। ਦਰਅਸਲ, ਇਸ ਵਾਰ ਆਰ ਨੇਤ ਆਪਣੇ ਕਿਸੇ ਗੀਤ ਨਹੀਂ ਸਗੋਂ ਨੇਕ ਕੰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਆਖਿਰ ਪੰਜਾਬੀ ਗਾਇਕ ਕਿਉਂ ਸੁਰਖੀਆਂ ਬਟੋਰ ਰਿਹਾ ਹੈ, ਤੁਸੀ ਵੀ ਵੇਖੋ ਇਹ ਵੀਡੀਓ...
ਅਸਲ ਵਿੱਚ ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ ਪੰਜਾਬੀ ਗਾਇਕ ਲੋੜਵੰਦ ਕੁੜੀਆਂ ਨੂੰ ਸਮਾਨ ਵੰਡਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਆਰ ਨੇਤ ਨੇ ਆਪਣੇ ਜਨਮਦਿਨ ਉੱਪਰ 8 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ। ਉਨ੍ਹਾਂ ਦੀ ਇਸ ਦਿਆਲਤਾ ਨੂੰ ਦੇਖ ਪ੍ਰਸ਼ੰਸਕ ਵੀ ਖੂਬ ਤਾਰੀਫ਼ ਕਰ ਰਹੇ ਹਨ। ਕਲਾਕਾਰ ਨੇ ਆਪਣੇ ਜਨਮਦਿਨ ਨੂੰ ਬਹੁਤ ਹੀ ਸਧਾਰਨ ਅਤੇ ਖਾਸ ਤਰੀਕੇ ਨਾਲ ਮਨਾਇਆ। ਪਾਰਟੀਆਂ ਜਾਂ ਤੋਹਫ਼ਿਆਂ ਦੀ ਬਜਾਏ, ਆਰ ਨੇਤ ਨੇ 8 ਗਰੀਬ ਲੜਕੀਆਂ ਦੇ ਵਿਆਹਾਂ ਨੂੰ ਸਪਾਂਸਰ ਕੀਤਾ, ਉਹਨਾਂ ਦੇ ਜੀਵਨ ਵਿੱਚ ਉਮੀਦ ਅਤੇ ਖੁਸ਼ੀ ਦੀ ਲਹਿਰ ਪੈਦਾ ਕੀਤੀ।
View this post on Instagram
ਪੰਜਾਬੀ ਗਾਇਕ ਦੇ ਇਸ ਨੇਕ ਕੰਮ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਇਹੋ-ਜਿਹੇ ਕਲਾਕਾਰਾਂ ਨੂੰ ਲੋੜ ਹੈ ਸਾਨੂੰ... ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਬਹੁਤ ਸੋਹਣਾ ਕੀਤਾ...
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਆਰ ਨੇਤ ਦਾ ਨਵਾਂ ਗੀਤ ਹੌਮਲੈੱਸ ਰਿਲੀਜ਼ ਹੋਇਆ ਹੈ। ਗੀਤ ਦੇ ਬੋਲ ਵੀ ਖੁਦ ਆਰ ਨੇਤ ਨੇ ਲਿਖੇ ਹਨ। ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)