Rupinder Handa ਨੇ ਗਾਇਆ 'ਬਾਜਰੇ ਦਾ ਸਿੱਟਾ', ਵੱਖਰੇ ਢੰਗ ਨਾਲ ਕੀਤਾ ਪੇਸ਼
ਰੁਪਿੰਦਰ ਹਾਂਡਾ ਅਕਸਰ ਆਪਣੇ ਸੋਸ਼ਲ ਮੀਡਿਆ (Social Media) ਅਕਾਊਂਟਸ 'ਚ ਗਾਣਿਆਂ ਦੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਹੁਣ ਰੁਪਿੰਦਰ ਹਾਂਡਾ ਵੱਲੋਂ ਪੇਸ਼ ਕੀਤਾ ਗਿਆ 'ਬਾਜਰੇ ਦਾ ਸਿੱਟਾ' ਦਾ ਨਵਾਂ ਵਰਜ਼ਨ ਤੁਹਾਨੂੰ ਪਸੰਦ ਆਵੇਗਾ।
ਚੰਡੀਗੜ੍ਹ: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ (Rupinder Handa) ਇਨ੍ਹੀਂ ਦਿਨੀਂ ਆਪਣੀ ਲਾਈਵ ਸਿੰਗਿੰਗ (Live Singing)ਕਰਕੇ ਕਾਫੀ ਚਰਚਾ 'ਚ ਹੈ। ਰੁਪਿੰਦਰ ਹਾਂਡਾ ਅਕਸਰ ਆਪਣੇ ਸੋਸ਼ਲ ਮੀਡਿਆ (Social Media) ਅਕਾਊਂਟਸ 'ਚ ਗਾਣਿਆਂ ਦੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਹੁਣ ਇਸ ਪੰਜਾਬੀ ਸਿੰਗਰ ਨੇ ਆਪਣੀ ਬਾਕਮਾਲ ਆਵਾਜ਼ 'ਚ ਮਸ਼ਹੂਰ ਗੀਤ 'ਬਾਜਰੇ ਦਾ ਸਿੱਟਾ' ਨੂੰ ਗਾਇਆ ਹਾ।
ਵੈਸੇ ਤਾਂ ਇਸ ਲੋਕ ਗੀਤ ਨੂੰ ਕਈ ਪੰਜਾਬੀ ਸਿੰਗਰਸ ਗਾ ਚੁੱਕੇ ਹਨ। ਹਰ ਗਾਇਕ ਨੇ ਆਪਣੇ ਤਰੀਕੇ ਨਾਲ ਇਸ ਗੀਤ ਨੂੰ ਗਾਇਆ ਹੈ। ਰੁਪਿੰਦਰ ਹਾਂਡਾ ਵੱਲੋਂ ਪੇਸ਼ ਕੀਤਾ ਗਿਆ 'ਬਾਜਰੇ ਦਾ ਸਿੱਟਾ' ਦਾ ਨਵਾਂ ਵਰਜ਼ਨ ਤੁਹਾਨੂੰ ਪਸੰਦ ਆਵੇਗਾ।
View this post on Instagram
ਰੁਪਿੰਦਰ ਹਾਂਡਾ ਨੇ ਕਿਸਾਨ ਅੰਦੋਲਨ 'ਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਗਾਇਕਾ ਨੇ ਆਪਣੀ ਆਵਾਜ਼ ਤੇ ਸਪੀਚ ਦੇ ਨਾਲ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਹੈ। ਅਜੇ ਵੀ ਰੁਪਿੰਦਰ ਹਾਂਡਾ ਕਿਸਾਨਾਂ ਨਾਲ ਉਨ੍ਹਾਂ ਦੀ ਲੜਾਈ 'ਚ ਖੜ੍ਹੀ ਹੈ।
ਦੱਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਦੀ ਹਮਾਇਤ ਵਿੱਚ ਐਵਾਰਡ ਵਾਪਸ ਕੀਤਾ ਸੀ। ਸਾਲ 2013 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Happy Choti Diwali 2021 Wishes: ਕਿਉਂ ਮਨਾਉਂਦੇ ਛੋਟੀ ਦੀਵਾਲੀ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਭੇਜੋ ਇਹ ਵਧਾਈ ਸੰਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin