(Source: ECI/ABP News)
Singer Singga: ਗਾਇਕ ਸਿੰਗਾ ਲਹੂ ਨਾਲ ਲਥਪਥ ਆਇਆ ਨਜ਼ਰ, ਵਾਇਰਲ ਵੀਡੀਓ ਵੇਖ ਯੂਜ਼ਰਸ ਬੋਲੇ- 'ਇਹ ਕੀ ਹੋ ਗਿਆ'
Punjabi Singer Singga: ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ
![Singer Singga: ਗਾਇਕ ਸਿੰਗਾ ਲਹੂ ਨਾਲ ਲਥਪਥ ਆਇਆ ਨਜ਼ਰ, ਵਾਇਰਲ ਵੀਡੀਓ ਵੇਖ ਯੂਜ਼ਰਸ ਬੋਲੇ- 'ਇਹ ਕੀ ਹੋ ਗਿਆ' Punjabi Singer Singga was seen covered in blood, users said after seeing the viral video - 'What happened' Singer Singga: ਗਾਇਕ ਸਿੰਗਾ ਲਹੂ ਨਾਲ ਲਥਪਥ ਆਇਆ ਨਜ਼ਰ, ਵਾਇਰਲ ਵੀਡੀਓ ਵੇਖ ਯੂਜ਼ਰਸ ਬੋਲੇ- 'ਇਹ ਕੀ ਹੋ ਗਿਆ'](https://feeds.abplive.com/onecms/images/uploaded-images/2024/07/22/84957dd7cba19ffca1749c4873053bd11721645251522709_original.jpg?impolicy=abp_cdn&imwidth=1200&height=675)
Punjabi Singer Singga: ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ, ਪਰ ਇਸ ਵਿਚਾਲੇ ਕਲਾਕਾਰ ਨੇ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਸਿੰਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਹੂ-ਲੁਹਾਣ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
ਦੱਸ ਦੇਈਏ ਕਿ ਕਲਾਕਾਰ ਵੱਲੋਂ ਸ਼ੇਅਰ ਕੀਤੇ ਵੀਡੀਓ ਵਿੱਚ ਸਿੰਗਾ ਲਹੂ ਨਾਲ ਲਥਪਥ ਨਜ਼ਰ ਆ ਰਹੇ ਹਨ। ਹਾਲਾਂਕਿ ਵੀਡੀਓ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਸਿੰਗਾ ਆਪਣੇ ਪ੍ਰਸ਼ੰਸਕਾਂ ਵਿਚਾਲੇ ਜਲਦ ਹੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਪੇਸ਼ ਹੋਣਗੇ। ਜਿਸ ਤੋਂ ਕਲਾਕਾਰ ਦਾ ਅਜਿਹਾ ਰੂਪ ਵੇਖਣ ਨੂੰ ਮਿਲਿਆ ਹੈ। ਕਲਾਕਾਰ ਦੇ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।
View this post on Instagram
ਸਿੰਗਾ ਦੀ ਵੀਡੀਓ ਤੇ ਯੂਜ਼ਰਸ ਦੀ ਪ੍ਰਤੀਕਿਰਿਆ...
ਗਾਇਕ ਸਿੰਗਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਉੱਪਰ ਲਗਾਤਾਰ ਯੂਜ਼ਰਸ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ ਕੀ ਹੋ ਗਿਆ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਇਹ ਕੀ ਕਰ ਰਹੇ ਹੋ ਤੁਸੀ, ਜਦਕਿ ਇੱਕ ਹੋਰ ਟਿੱਪਣੀ ਕਰਦੇ ਹੋਏ ਕਿਹਾ ਕੀ ਇਹ ਬਲੱਡ ਹੈ ਜਾਂ ਅਨਾਰ ਦਾ ਜੂਸ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)