Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ
Rakhi Sawant-Afsana Khan Video: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇਨ੍ਹੀਂ ਦਿਨੀ ਪੰਜਾਬ ਦੇ ਰੰਗਾਂ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਉਸ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਮਸਤੀ
![Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ Rakhi-sawant-afsana-khan-s-house Drama queen wear punjabi suit Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ](https://feeds.abplive.com/onecms/images/uploaded-images/2023/10/28/2095cddf2af29e6dfa3965a55cdb24051698499961408709_original.jpg?impolicy=abp_cdn&imwidth=1200&height=675)
Rakhi Sawant-Afsana Khan Video: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇਨ੍ਹੀਂ ਦਿਨੀ ਪੰਜਾਬ ਦੇ ਰੰਗਾਂ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਉਸ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਮਸਤੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਹੁਤ ਜਲਦ ਰਾਖੀ ਸਾਵੰਤ ਨੂੰ ਪੰਜਾਬੀ ਗੀਤ ਵਿੱਚ ਐਕਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਗੱਲ ਦਾ ਖੁਲਾਸਾ ਖੁਦ ਪੰਜਾਬੀ ਗਾਇਕਾ ਅਫਸਾਨਾ ਨਾਲ ਮਿਲ ਰਾਖੀ ਨੇ ਕੀਤਾ ਸੀ। ਇਸ ਵਿਚਾਲੇ ਡ੍ਰਾਮਾ ਕਵੀਨ ਦੇ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਪੰਜਾਬੀ ਸੂਟਾਂ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।
ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਲਿਖਿਆ, ਰਾਖੀ ਭੈਣ ਦਾ ਵੱਖਰਾ ਸਵੈਗ ਨੀ... ਇਸ ਵੀਡੀਓ ਵਿੱਚ ਤੁਸੀ ਰਾਖੀ ਨੂੰ ਪੰਜਾਬੀ ਗਾਇਕਾ ਨਾਲ ਭੰਗੜਾ ਪਾਉਂਦੇ ਹੋਏ ਵੇਖ ਸਕਦੇ ਹੋ। ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਦੋਵੇਂ ਦੀ ਲੁੱਕ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਰਾਖੀ ਲਈ ਲਿਖਿਆ ਕਿ ਬੱਸ ਪੰਜਾਬੀ ਬਣਨਾ ਹੀ ਰਹਿ ਗਿਆ ਸੀ।
View this post on Instagram
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲੇਗੀ ਰਾਖੀ
ਦੱਸ ਦੇਈਏ ਕਿ ਪੰਜਾਬ ਆਉਣ ਤੋਂ ਬਾਅਦ ਇਹ ਸਾਫ ਹੈ ਕਿ ਰਾਖੀ ਸਾਵੰਤ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਏਗੀ। ਇਸ ਬਾਰੇ ਲਾਈਨ ਦੌਰਾਨ ਰਾਖੀ ਨੇ ਅਫਾਸਾਨਾ ਨਾਲ ਪਹਿਲਾ ਵੀ ਗੱਲ ਕੀਤੀ ਸੀ।
ਅਫਸਾਨਾ ਨਾਲ ਮਿਲ ਕੀਤਾ ਵੱਡਾ ਐਲਾਨ
ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰਾਖੀ ਨੇ ਗਾਇਕਾ ਨਾਲ ਮਿਲ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਰਾਖੀ ਜਲਦ ਹੀ ਅਫਸਾਨਾ ਨਾਲ ਕਿਸੇ ਗੀਤ ਵਿੱਚ ਕੰਮ ਕਰਦੇ ਹੋਏ ਵਿਖਾਈ ਦੇਵੇਗੀ। ਤੁਸੀ ਵੀ ਸੁਣੋ ਰਾਖੀ ਅਤੇ ਅਫਸਾਨਾ ਦੀਆਂ ਇਹ ਗੱਲਾਂ।
View this post on Instagram
ਕਾਬਿਲੇਗੌਰ ਹੈ ਕਿ ਜਿੱਥੇ ਅਫਸਾਨਾ ਖਾਨ ਆਪਣੇ ਪੰਜਾਬੀ ਗੀਤਾਂ ਲਈ ਜਾਣੀ ਜਾਂਦੀ ਹੈ। ਉੱਥੇ ਹੀ ਰਾਖੀ ਸਾਵੰਤ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਵੀਡੀਓ ਰਾਹੀਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੇ ਆਏ ਦਿਨ ਡ੍ਰਾਮੇ ਨਾਲ ਭਰੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ। ਜਿੱਥੇ ਕੁਝ ਲੋਕ ਇਨ੍ਹਾਂ ਨੂੰ ਨਾ ਪਸੰਦ ਕਰਦੇ ਹਨ, ਉੱਥੇ ਹੀ ਕਈ ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਰਾਖੀ ਅਤੇ ਅਫਸਾਨਾ ਪ੍ਰਸ਼ੰਸਕਾਂ ਲਈ ਕੀ ਲੈ ਕੇ ਪੇਸ਼ ਹੋਣਗੀਆਂ ਉਸਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)