ਚੰਡੀਗੜ੍ਹ: ‘ਬਿੱਗ ਬੌਸ 13’ (Bigg Boss 13) ਤੋਂ ਸੁਰਖੀਆਂ ਬਣਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਨਵੇਂ ਗਾਣੇ 'ਵਿਲਾਅਤੀ ਸ਼ਰਾਬ' (Vilayati Sharaab Song) 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਦਰਸ਼ਨ ਰਾਵਲ ਤੇ ਨੀਤੀ ਮੋਹਨ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ।
ਸ਼ਹਿਨਾਜ਼ ਗਿੱਲ ਨੇ ਇਸ ਵੀਡੀਓ ਨੂੰ ਕੈਨੇਡੀਅਨ ਗਲੀਆਂ ਦੇ ਵਿਚਕਾਰ ਬਣਾਇਆ ਹੈ। ਇਨ੍ਹੀਂ ਦਿਨੀਂ 'ਪੰਜਾਬ ਦੀ ਕੈਟਰੀਨਾ ਕੈਫ' ਕੈਨੇਡਾ ਵਿਚ ਆਪਣੀ ਫਿਲਮ ਹੋਂਸਲਾ ਰੱਖ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿੱਚ ਉਸ ਦੇ ਨਾਲ ਦਿਲਜੀਤ ਦੁਸਾਂਝ ਨਜ਼ਰ ਆਉਣ ਵਾਲੇ ਹਨ। ਹੁਣ ਤੱਕ ਇਸ ਵੀਡੀਓ ਨੂੰ 27 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪ੍ਰਸ਼ੰਸਕ ਵੀਡੀਓ 'ਤੇ ਕਾਫ਼ੀ ਪ੍ਰਤੀਕ੍ਰਿਆ ਦੇ ਰਹੇ ਹਨ। ਪ੍ਰਸ਼ੰਸਕ ਸ਼ਹਿਨਾਜ਼ ਦੇ ਇਸ ਅੰਦਾਜ਼ ਨੂੰ ਇੰਜੂਆਏ ਕਰ ਰਹੇ ਹਨ।
ਨਾਲ ਹੀ ਸ਼ਹਿਨਾਜ਼ ਦੇ ਡਾਂਸ ਵੀਡੀਓ ਵਿਚ ਫੈਨਸ ਸ਼ਹਿਨਾਜ਼ ਦੇ ਡਾਂਸ ਸਟੈਪਸ ਅਤੇ ਐਕਸਪ੍ਰੈਸ਼ਨਸ ਨੂੰ ਸਭ ਤੋਂ ਵਧ ਪਸੰਦ ਕਰ ਰਹੇ ਹਨ। ਵੀਡੀਓ ਵਿੱਚ ਸ਼ਹਿਨਾਜ਼ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਨ ਤੋਂ ਬਾਅਦ ਉਸਨੇ ਕੈਪਸ਼ਨ ਵਿੱਚ ਲਿਖਿਆ, 'Loving this'।
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਹਨ। ਦਰਅਸਲ, ਸ਼ਹਿਨਾਜ਼ ਕੈਨੇਡਾ ਵਿਚ ਛੁੱਟੀ 'ਤੇ ਨਹੀਂ ਗਈ ਪਰ ਉਹ ਹਰ ਦਿਨ ਦਾ ਬਹੁਤ ਅਨੰਦ ਲੈ ਰਹੀ ਹੈ। ਉਹ ਆਪਣੀ ਆਉਣ ਵਾਲੀ ਫਿਲਮ ਦੇ ਸਿਲਸਿਲੇ ਵਿੱਚ ਕੈਨੇਡਾ ਗਈ ਹੋਈ ਹੈ। ਉਧਰੋਂ ਸ਼ਹਿਨਾਜ਼ ਗਿੱਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਵਿੱਚ ਕੰਟੈਂਸਟੇਂਟ ਵਜੋਂ ਆਈ ਸੀ। ਸ਼ੋਅ ਵਿਚ ਉਸ ਨੂੰ ਪੰਜਾਬ ਦੀ ਕੈਟਰੀਨਾ ਦਾ ਟੈਗ ਮਿਲਿਆ ਸੀ। ਇਸ ਸ਼ੋਅ ਦੌਰਾਨ ਸ਼ਹਿਨਾਜ਼ ਗਿੱਲ ਤੇ ਸ਼ੋਅ ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla) ਵਿਚਕਾਰ ਜ਼ਬਰਦਸ ਬਾਉਂਡਿੰਗ ਬਣੀ ਸੀ। ਸ਼ੋਅ ਦੇ ਖ਼ਤਮ ਹੋਣ ਤੋਂ ਬਾਅਦ, ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਅੱਜ ਵੀ ਜਾਰੀ ਹੈ। ਦੋਵਾਂ ਨੂੰ ਫੈਨਸ ਨੇ 'Sidnaaz' ਦਾ ਨਾਂ ਦਿੱਤਾ, ਹੁਣ ਦੋਵੇਂ ਕਈਂ ਮੌਕਿਆਂ 'ਤੇ ਇਕੱਠੇ ਨਜ਼ਰ ਆਉਂਦੇ ਹਨ। ਉਂਝ, ਤੁਹਾਨੂੰ ਸ਼ਹਿਨਾਜ਼ ਗਿੱਲ ਦੀ ਨਵੀਂ ਵੀਡੀਓ ਕਿੰਨੀ ਪਸੰਦ ਆਈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ।
ਇਹ ਵੀ ਪੜ੍ਹੋ: ਪਾਣੀ ਤੋਂ ਡਰਿਆ ਸ਼ੇਰਨੀ ਦਾ ਬੱਚਾ ਤਾਂ ਮੂੰਹ ਨਾਲ ਫੜ ਨਹਿਰ 'ਚ ਸੁੱਟਿਆ, ਫਿਰ ਹੋਇਆ ਕੁਝ ਅਜਿਹਾ- ਦੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904