ਬਲਜੀਤ ਬਾਠ ਦੀ ਰਿਪੋਰਟ
ਚੰਡੀਗੜ੍ਹ: ਪਿਛਲੇ ਸਾਲ ਕੋਰੋਨਾ ਕਰਕੇ ਲੱਗੇ ਲੌਕਡਾਊਨ ਕਾਰਨ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਨਹੀਂ ਹੋਈਆਂ। ਇਸ ਦੇ ਨਾਲ ਹੀ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਨਹੀਂ ਹੋ ਪਾਈ ਸੀ। ਇਸ ਸਾਲ ਇਨ੍ਹਾਂ ਫ਼ਿਲਮਾਂ ਨੂੰ ਰਿਲੀਜ਼ ਹੋਣ ਲਈ ਲਾਈਨ 'ਚ ਲੱਗਣਾ ਪਵੇਗਾ। ਜਿੱਥੇ ਕਈ ਕਲਾਕਾਰਾਂ ਨੇ ਬੈਕ ਟੂ ਬੈਕ ਕਈ ਫ਼ਿਲਮਾਂ ਦੀ ਅਨਾਉਂਸਮੈਂਟ ਕੀਤੀ ਹੈ ਉਥੇ ਹੀ ਐਮੀ ਵਿਰਕ ਵੀ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਕਰ ਰਹੇ ਹਨ।
ਜੀ ਹਾਂ, ਪੰਜਾਬੀ ਇੰਡਸਟਰੀ ਦੇ 'ਨਿੱਕਾ ਜ਼ੈਲਦਾਰ' ਯਾਨੀ ਸਿੰਗਰ ਅਤੇ ਐਕਟਰ ਐਮੀ ਵਿਰਕ ਦੀ ਅਗਲੀ ਫਿਲਮ ਦੀ ਸ਼ੂਟਿੰਗ ਇੰਗਲੈਂਡ ਵਿਚ ਹੋ ਰਹੀ ਹੈ। ਜਿਸ ਦੀ ਇੱਕ ਝਲਕ ਵੇਖਣ ਨੂੰ ਮਿਲੀ। ਇਸ ਦੀ ਝਲਕ ਵਿਖਾਉਣ ਤੋਂ ਪਹਿਲਾਂ ਦੱਸ ਦਈਏ ਕਿ ਫ਼ਿਲਮ ਦਾ ਨਾਂ 'ਹੁਣ ਨੀ ਮੁੜਦੇ ਯਾਰ' ਹੈ।
ਹਾਸਲ ਜਾਣਕਾਰੀ ਮੁਤਾਬਕ ਫ਼ਿਲਮ 'ਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਲਾਕਾਰ ਨਾਸਿਰ ਚਿਨਯੋਤੀ, ਜ਼ਫ਼ਰੀ ਖ਼ਾਨ ਅਤੇ ਤਾਰਿਕ ਟੈਡੀ ਲਗਾਉਣਗੇ। ਤੁਸੀਂ ਸਭ ਨੇ ਨਾਸਿਰ ਚਿਣਯੋਤੀ ਦੀ ਕਾਮੇਡੀ ਦਾ ਤੜਕਾ ਫਿਲਮ 'ਚੱਲ ਮੇਰਾ ਪੁੱਤ 1 ਤੇ 2 ਵਿੱਚ ਤਾਂ ਦੇਖਿਆ ਹੈ। ਇਸ ਤੋਂ ਬਾਅਦ ਇਨ੍ਹਾਂ ਦੀ ਕਾਮੇਡੀ 'ਹੁਣ ਨੀ ਮੁੜਦੇ ਯਾਰ' ਵਿੱਚ ਵੀ ਵੇਖ ਕੇ ਔਡੀਅੰਸ ਹੱਸ ਹੱਸ ਲੋਟ-ਪੋਟ ਜ਼ਰੂਰ ਹੋ ਜਾਵੇਗੀ।
ਫਿਲਮ 'ਹੁਣ ਨੀ ਮੁੜਦੇ ਯਾਰ' ਦੀ ਸ਼ੂਟਿੰਗ ਦੇ ਮਾਹੌਲ ਤੋਂ ਜਾਫਰੀ ਖ਼ਾਨ ਨੇ ਰੂ-ਬ-ਰੂ ਕਰਵਾਇਆ। ਇੰਗਲੈਂਡ ਦੇ ਆਈਲੈਂਡ ਤੋਂ ਜ਼ਫ਼ਰੀ ਖ਼ਾਨ ਨੇ ਕਮੈਂਟਰੀ ਕਰਕੇ ਫ਼ਿਲਮ ਦੀ ਪਹਿਲੀ ਝਲਕ ਦਰਸ਼ਕਾਂ ਨਾਲ ਸ਼ੇਅਰ ਕੀਤੀ। ਇਸ ਦੌਰਾਨ ਜ਼ਫ਼ਰੀ ਨੇ ਜਿਸ ਤਰ੍ਹਾਂ ਇਸ Behindthescene 'ਚ ਆਪਣੇ ਪੰਚ ਮਾਰ ਰਹੇ, ਉਸ ਤੋਂ ਕਈ ਗੁਣਾ ਵੱਧ ਪੰਚ ਸਾਨੂੰ ਫ਼ਿਲਮ ਵਿੱਚ ਸੁਣਨ ਨੂੰ ਮਿਲਣਗੇ।
ਫ਼ਿਲਮ 'ਹੁਣ ਨੀ ਮੁੜਦੇ ਯਾਰ' ਬਾਰੇ ਗੱਲ ਕਰੀਏ ਤਾਂ ਇਹ ਇੱਕ ਡਾਰਕ ਸਬਜੈਕਟ ਦੇ ਨਾਲ-ਨਾਲ ਲਾਈਟ ਹਾਰਟਡ ਕਾਮੇਡੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਦਾ ਟਾਪਿਕ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ਲੋਕਾਂ ਨਾਲ ਜੁੜੀ ਹੈ। ਫ਼ਿਲਮ 'ਚ ਵੇਖਣ ਨੂੰ ਮਿਲੇਗਾ ਕਿ ਕਿਵੇਂ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣ ਵਾਲੇ ਲੋਕਾਂ ਨੂੰ ਹਜ਼ਾਰਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਫ਼ਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਰਾਕੇਸ਼ ਧਵਨ, ਜਿਨ੍ਹਾਂ ਨੇ ਬਲਾਕਬਸਟਰ ਫ਼ਿਲਮ 'ਚੱਲ ਮੇਰਾ ਪੁੱਤ' ਦੀ ਸੀਰੀਜ਼ ਤੇ 'ਕਾਲਾ ਸ਼ਾਹ ਕਾਲਾ' ਫ਼ਿਲਮਾਂ ਦੇ ਡਾਇਲਾਗ ਤੇ ਸਕਰੀਨ ਪਲੇ ਲਿਖੇ ਸੀ। ਫ਼ਿਲਮ 'ਚ ਫੀਮੇਲ ਲੀਡ ਦੀ ਗੱਲ ਕਰੀਏ ਤਾਂ ਵਾਮੀਕਾ ਗੱਬੀ ਐਮੀ ਦੇ ਓਪੋਜ਼ਿਟ ਨਜ਼ਰ ਆਏਗੀ। ਵਾਮੀਕਾ ਗੱਬੀ ਵਾਲਾ ਪਾਰਟ ਭਾਰਤ 'ਚ ਹੀ ਸ਼ੂਟ ਕੀਤਾ ਜਾਵੇਗਾ। ਜੇਕਰ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਗੱਲ ਕਰੀਏ ਤਾਂ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ 'ਚ ਕਿਸਾਨ ਰੈਲੀ ਨੂੰ ਸੰਬੋਧਿਤ ਕਰਨ ਪਹੁੰਤੀ ਪੰਜਾਬੀ ਸਿੰਗਰ ਰੁਪਿੰਦਰ ਹਾਂਡਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904