ਚੰਡੀਗੜ੍ਹ: ਪੰਜਾਬੀ ਸਿੰਗਰ, ਐਕਟਰ ਅਤੇ ਗੀਤਕਾਰ ਬੱਬੂ ਮਾਨ ਪੰਜਾਬ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਚੋਂ ਇੱਕ ਹੈ ਜਿਸਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਉਹ ਆਪਣੇ ਵਧੀਆ ਸੰਗੀਤ ਅਤੇ ਬੋਲਡ ਬਿਆਨਾਂ ਲਈ ਵੀ ਜਾਣਿਆ ਜਾਂਦਾ ਹੈ। ਬੀਤੇ ਦਿਨ ਗਾਇਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਪੋਸਟ ਕੀਤੀ। ਕਲਿੱਪ ਵਿੱਚ ਤੁਸੀਂ ਗਾਇਕ ਬੱਬੂ ਮਾਨ ਅਤੇ ਅਦਾਕਾਰ-ਨਿਰਦੇਸ਼ਕ ਅਮਿਤੋਜ ਮਾਨ ਨੂੰ ਇਕੱਠੇ ਵੇਖ ਸਕਦੇ ਹੋ।


ਬੱਬੂ ਮਾਨ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੁਣਨ।


ਉਨ੍ਹਾਂ ਨੇ ਅਮਿਜੋਤ ਦੇ ਨਾਲ ਇੱਕ ਵੀਡੀਓ ਅਪਲੋਡ ਕੀਤਾ, ਜਿਸ ਵਿੱਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਲਈ ਖੜ੍ਹੇ ਹੋਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਅੰਤ ਵਿੱਚ ਉਹ ਕਿਸਾਨ ਅੰਦੋਲਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਦੇ ਸਮਰਥਨ ਦੇ ਨਾਲ ਅਸੀਂ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇਹ ਸਾਡੀ ਤਰਜੀਹ ਵੀ ਹੈ।


ਇੱਥੇ ਵੇਖੋ ਪੂਰੀ ਵੀਡੀਓ:




ਅਮਿਤੋਜ ਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ, ਲੇਖਕ ਅਤੇ ਪਟਕਥਾ ਲੇਖਕ ਹਨ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਬੱਬੂ ਅਤੇ ਅਮਿਤੋਜ ਦੀ ਬਹੁਤ ਵਧੀਆ ਦੋਸਤੀ ਹੈ। ਉਹ ਦੋਵੇਂ ਇਕੱਠੇ ਬਹੁਤ ਸਾਰੀਆਂ ਸੁਰਖੀਆਂ ਸਾਂਝੀਆਂ ਕਰਦੇ ਹਨ। ਅਤੇ ਇਸ ਵਾਰ ਫਿਰ ਉਹ ਕਿਸਾਨਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਸਮਰਥਨ ਦੀ ਗੱਲ ਕਰਦੇ ਨਜ਼ਰ ਆਏ।


ਇਹ ਵੀ ਪੜ੍ਹੋ: ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ 16 ਅਗਸਤ ਤੋਂ ਹੋਵੇਗੀ ਸ਼ੁਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904