(Source: ECI/ABP News/ABP Majha)
Babbu Maan: ਬੱਬੂ ਮਾਨ ਉਸਤਾਦ ਤਰਲੋਚਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਏ ਭਾਵੁਕ, ਨਮ ਅੱਖਾਂ ਨਾਲ ਦਿੱਤੀ ਵਿਦਾਈ
Babbu Maan On Master Tarlochan Singh Last Rites: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੱਬੂ ਮਾਨ ਉੱਪਰ ਹਾਲ ਹੀ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, ਉਨ੍ਹਾਂ ਦੇ ਉਸਤਾਦ ਮਾਸਟਰ ਤਰਲੋਚਨ ਸਿੰਘ ਦੁਨੀਆ ਨੂੰ ਹਮੇਸ਼ਾ-ਹਮੇਸ਼ਾ
Babbu Maan On Master Tarlochan Singh Last Rites: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੱਬੂ ਮਾਨ ਉੱਪਰ ਹਾਲ ਹੀ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, ਉਨ੍ਹਾਂ ਦੇ ਉਸਤਾਦ ਮਾਸਟਰ ਤਰਲੋਚਨ ਸਿੰਘ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਪੰਜਾਬੀ ਕਲਾਕਾਰ ਨੂੰ ਤਰਲੋਚਨ ਸਿੰਘ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਬੱਬੂ ਮਾਨ ਨੇ ਆਪਣੇ ਉਸਤਾਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਪ੍ਰਗਟਾਵਾ ਕੀਤਾ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਉਸਤਾਦ ਦੇ ਅੰਤਿਮ ਸੰਸਕਾਰ ਮੌਕੇ ਵੀ ਪੁੱਜੇ। ਇਸ ਵਾਇਰਲ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਬੱਬੂ ਮਾਨ ਵੱਲੋਂ ਨਮ ਅੱਖਾ ਨਾਲ ਆਪਣੇ ਉਸਤਾਦ ਨੂੰ ਵਿਦਾਈ ਦਿੱਤੀ ਗਈ।
View this post on Instagram
ਦੱਸ ਦੇਈਏ ਕਿ ਇਹ ਵੀਡੀਓ babbu__maan_786 ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਬੱਬੂ ਮਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰ ਸੋਗ ਜਤਾਇਆ ਜਾ ਰਿਹਾ ਹੈ।
ਮਾਸਟਰ ਦੀ ਸੜਕ ਹਾਦਸੇ 'ਚ ਗਈ ਜਾਨ
ਜਾਣਕਾਰੀ ਲਈ ਦੱਸ ਦੇਈਏ ਕਿ ਮਾਸਟਰ ਤਰਲੋਚਨ ਸਿੰਘ ਸੁਪਰਹਿੱਟ ਫ਼ਿਲਮ ਏਕਮ ਅਤੇ ਹਸ਼ਰ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਲੇਖਕ ਵੀ ਸੀ। ਉੱਘੇ ਸਾਹਿਤਕਾਰ ਮਾਸਟਰ ਤਰਲੋਚਨ ਸਿੰਘ (65) ਸਾਲ ਦੀ ਉੱਪਰ ਵਿੱਚ ਸੜ੍ਹਕ ਹਾਦਸੇ ਦੌਰਾਨ ਆਪਣੀ ਜਾਨ ਗਵਾ ਬੈਠੇ। ਮਾਸਟਰ ਤਰਲੋਚਨ ਸਿੰਘ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ।
ਦੱਸ ਦੇਈਏ ਕਿ ਮਾਸਟਰ ਤਰਲੋਚਨ ਸਿੰਘ ਪੰਜਾਬੀ ਫਿਲਮ ‘ ਹਸ਼ਰ ਤੇ ਏਕਮ’ ਸਮੇਤ ਜਲੰਧਰ ਦੂਰਦਰਸਨ ‘ਤੇ ਪ੍ਰਸਾਰਿਤ ਹੋਏ ਟੈਲੀਵਿਜ਼ਨ ਸੀਰੀਅਲ ‘ਮੰਗੋ ‘ ਅਤੇ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਦਿੱਲੀ ‘ਤੇ ਪ੍ਰਸਾਰਿਤ ਟੈਲੀਵਿਜ਼ਨ ਸੀਰੀਅਲ ‘ਇੱਕ ਉਡਾਰੀ ਐਸੀ ਮਾਰੀ’ ਦੇ ਲੇਖਕ ਸਨ। ਇਸਦੇ ਨਾਲ ਹੀ ਮਾਸਟਰ ਤਰਲੋਚਨ ਸਿੰਘ ਨੇ ਬੱਬੂ ਮਾਨ ਦੀ ਫਿਲਮ ‘ਬਾਜ਼’ ਵਿੱਚ ਇੰਸਪੈਕਟਰ ਦਾ ਰੋਲ ਵੀ ਨਿਭਾਇਆ ਸੀ।