Sargun Mehta: ਸਰਗੁਣ ਮਹਿਤਾ ਸਣੇ ਇੰਨ੍ਹਾਂ ਪੰਜਾਬੀ ਸਿਤਾਰਿਆਂ ਨੇ ਪਹਿਲਵਾਨਾਂ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ, CM ਮਾਨ ਬੋਲੇ...
Pollywood Stars On Wrestlers Protest: ਐਤਵਾਰ ਨੂੰ ਦਿੱਲੀ 'ਚ ਪਹਿਲਵਾਨਾਂ ਨਾਲ ਪੁਲਿਸ ਦੀ ਝੜਪ ਤੋਂ ਬਾਅਦ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ, ਜੋ ਕਿ ਵਾਇਰਲ ਹੋ ਗਈਆਂ। ਹੁਣ ਇਸ ਘਟਨਾ
Pollywood Stars On Wrestlers Protest: ਐਤਵਾਰ ਨੂੰ ਦਿੱਲੀ 'ਚ ਪਹਿਲਵਾਨਾਂ ਨਾਲ ਪੁਲਿਸ ਦੀ ਝੜਪ ਤੋਂ ਬਾਅਦ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ, ਜੋ ਕਿ ਵਾਇਰਲ ਹੋ ਗਈਆਂ। ਹੁਣ ਇਸ ਘਟਨਾ 'ਤੇ ਬਾਲੀਵੁੱਡ ਅਤੇ ਟੀਵੀ ਜਗਤ ਦੇ ਸਿਤਾਰਿਆਂ ਤੋਂ ਬਾਅਦ ਪੰਜਾਬੀ ਸਿਤਾਰੇ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਘਟਨਾ ਦੀ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਉੱਪਰ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ।
ਸੀਐਮ ਮਾਨ ਨੇ ਪੋਸਟ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕਰਦੇ ਹੋਏ ਲਿਖਿਆ, ਸਾਡੇ ਦੇਸ਼ ਦੇ ਅੰਤਰਰਾਸ਼ਟਰੀ ਤਗਮਾ ਜੇਤੂ ਪਹਿਲਵਾਨਾਂ ਦਾ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਆਪਣੇ ਤਗਮਿਆ ਨੂੰ ਹਰਿਦੁਆਰ ਗੰਗਾ ਜੀ ਵਿੱਚ ਵਹਾਉਣ ਜਾਣਾ ਦੇਸ਼ ਦੇ ਲਈ ਬਹੁਤ ਸ਼ਰਮਨਾਕ ਹੈ... ਜੇਕਰ ਸਮੇਂ ਰਹਿੰਦੇ ਆਵਾਜ਼ ਨਹੀਂ ਚੁੱਕੀ ਗਈ ਤਾਂ ਅਗਲੀ ਵਾਰ ਦੇਸ਼ ਦੇ ਲੋਕਤੰਤਰ ਦੀ ਅਸਥੀਆਂ ਵਹਾਉਣ ਦੀ ਹੋਵੇਗੀ...
ਇਸ ਤੋਂ ਇਲਾਵਾ ਅਦਾਕਾਰ ਸਰਗੁਣ ਮਹਿਤਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਪਹਿਲਵਾਨਾ ਦੀਆਂ ਵਾਈਰਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ।
ਪੰਜਾਬੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਵੀ ਪਹਿਲਵਾਨਾਂ ਨਾਲ ਹੋਈ ਬਦਸਲੂਕੀ ਦੀ ਨਿੰਦਾ ਕੀਤੀ ਗਈ ਹੈ।
ਅਦਾਕਾਰਾ ਯੂਵਿਕਾ ਚੌਧਰੀ ਵੱਲੋਂ ਵੀ ਇਸਦੀ ਨਿੰਦਾ ਕੀਤੀ ਗਈ ਹੈ। ਦੱਸ ਦੇਈਏ ਕਿ ਯੂਵਿਕਾ ਕਈ ਪੰਜਾਬੀ ਐਲਬਮ ਵਿੱਚ ਨਜ਼ਰ ਆ ਚੁੱਕੀ ਹੈ।
ਪੰਜਾਬੀ ਗਾਇਕ ਸਿਮਰ ਦੋਰਾਹਾ ਵੱਲੋਂ ਵੀ ਇਸਦੀ ਨਿੰਦਾ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇਸਦੀ ਤਸਵੀਰ ਸਾਂਝੀ ਕੀਤੀ ਗਈ ਹੈ।
ਪਹਿਲਵਾਨਾਂ ਦੀ ਮੰਗ
ਵਿਰੋਧ ਪ੍ਰਦਰਸ਼ਨ 'ਚ ਬੈਠੇ ਪਹਿਲਵਾਨ WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਸਹਿਬਾਨ ਅਜ਼ੀਮ, ਕਰਿਸ਼ਮਾ ਤੰਨਾ, ਉਰਫੀ ਜਾਵੇਦ, ਅਕਸ਼ੈ ਖਰੋਡੀਆ, ਰੁਚਿਕਾ ਕਪੂਰ, ਸਹਿਬਾਨ ਅਜੀਮ ਅਤੇ ਕਈ ਹੋਰ ਟੀਵੀ ਸੈਲੇਬਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Read More:- Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 3' ਦੀ ਟੀਮ ਕਪਿਲ ਸ਼ਰਮਾ ਦੇ ਸ਼ੋਅ ਦਾ ਬਣੀ ਹਿੱਸਾ, ਦੇਖੋ ਕਿਵੇਂ ਪਾਈਆਂ ਧਮਾਲਾਂ