Diljit Dosanjh ਨਾਲ ਕੰਮ ਕਰਨਾ ਚਾਹੁੰਦੀ ਹੈ ਇਹ ਪਾਕਿਸਤਾਨੀ ਔਰਤ, ਜਾਣੋ ਦਿਲਜੀਤ ਨੇ ਕੀ ਦਿੱਤਾ ਜਵਾਬ
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਬੀਰਾ ਬਹੁਤ ਖੂਬਸੂਰਤ ਹੈ ਅਤੇ ਜੇਕਰ ਉਹ Diljit ਨਾਲ ਕਿਸੇ ਪ੍ਰੋਜੈਕਟ 'ਚ ਕੰਮ ਕਰ ਸਕਦੀ ਹੈ ਅਤੇ ਨਾਲ ਹੀ ਇਹ ਜੋੜੀ ਹੋਰ ਵੀ ਪਿਆਰੀ ਲਗੇਗੀ।
![Diljit Dosanjh ਨਾਲ ਕੰਮ ਕਰਨਾ ਚਾਹੁੰਦੀ ਹੈ ਇਹ ਪਾਕਿਸਤਾਨੀ ਔਰਤ, ਜਾਣੋ ਦਿਲਜੀਤ ਨੇ ਕੀ ਦਿੱਤਾ ਜਵਾਬ This Pakistani Woman Wants To Work With Punjabi Star Diljit Dosanjh, Know What Diljit Answered Diljit Dosanjh ਨਾਲ ਕੰਮ ਕਰਨਾ ਚਾਹੁੰਦੀ ਹੈ ਇਹ ਪਾਕਿਸਤਾਨੀ ਔਰਤ, ਜਾਣੋ ਦਿਲਜੀਤ ਨੇ ਕੀ ਦਿੱਤਾ ਜਵਾਬ](https://feeds.abplive.com/onecms/images/uploaded-images/2021/12/22/4a203dd0dc2236607e7684804aa5e2e3_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਮਸ਼ਹੂਰ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨੇ ਨਾ ਸਿਰਫ ਰਾਸ਼ਟਰੀ ਪੱਧਰ 'ਤੇ ਸਗੋਂ ਵਿਸ਼ਵ ਪੱਧਰ 'ਤੇ ਵੀ ਵੱਡੀ ਫੈਨ ਫੋਲੋਇੰਗ ਰੱਖਦਾ ਹੈ। ਫਿਰ ਚਾਹੇ ਦਿਲਜੀਤ ਦੇ ਗਾਣੇ ਹੋਣ ਜਾਂ ਉਸ ਦੀਆਂ ਫ਼ਿਲਮਾਂ ਸਭ ਉਸ ਦੇ ਫੈਨਸ ਨੂੰ ਪ੍ਰਭਾਵਿਤ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਪਰ ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਸਾਫ਼ ਹੈ ਕਿ ਦਿਲਜੀਤ ਦੇ ਫੈਨਸ ਦੀ ਕਮੀ ਗੁਆਂਢੀ ਮੁਲਕ ਪਾਕਿਸਤਾਨ 'ਚ ਵੀ ਕਿਸੇ ਤੋਂ ਘੱਟ ਨਹੀਂ ਹੈ।
ਦੱਸ ਦਈਏ ਕਿ ਪਾਕਿਸਤਾਨੀ ਐਂਕਰ ਅਬੀਰਾ ਖ਼ਾਨ (Pakistani Anchor Abeera Khan) ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦੀ ਆਪਣੀ ਇੱਛਾ ਅਤੇ ਸੁਪਨਾ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ। ਇਸ ਕਲਿੱਪ 'ਚ ਉਹ ਕਹੀ ਰਹੀ ਹੈ ਕਿ ਉਸਦਾ ਦਿਲ ਭਾਰਤ ਵਿੱਚ ਹੈ, ਉਹ ਭਾਰਤ ਵਿੱਚ ਰਹਿਣਾ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਜੇਕਰ ਉਸਨੂੰ ਕਦੇ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਦਿਲਜੀਤ ਦੋਸਾਂਝ ਨਾਲ ਉਸਦੀ ਹੀਰੋਇਨ ਵਜੋਂ ਸਕ੍ਰੀਨ ਸ਼ੇਅਰ ਕਰੇ।
View this post on Instagram
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਬੀਰਾ ਬਹੁਤ ਖੂਬਸੂਰਤ ਹੈ ਅਤੇ ਜੇਕਰ ਉਹ ਕਿਸੇ ਪ੍ਰੋਜੈਕਟ ਲਈ ਸਹਿਯੋਗ ਕਰਦੇ ਹਨ ਤਾਂ ਇਹ ਜੋੜੀ ਹੋਰ ਵੀ ਪਿਆਰੀ ਲਗੇਗੀ।
ਬੱਸ ਅਬੀਰਾ ਦੇ ਇਸ ਖੁਆਇਸ਼ ਨੂੰ ਦੱਸਣ ਦੀ ਦੇਰ ਸੀ ਕਿ ਇਹ ਵੀਡੀਓ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਕੋਲ ਵੀ ਪਹੁੰਚ ਗਈ। ਜਿਸ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, 'ਅਬੀਰਾ ਜੀ ਤੁਹਾਡਾ ਵੀਡੀਓ ਮੇਰੇ ਤੱਕ ਪਹੁੰਚ ਗਿਆ। ਜਲਦੀ ਫਿਲਮ 'ਚ ਕੰਮ ਕਰਾਂਗੇ ਆਪਾਂ।'
ਚਲੋ ਜੀ ਪਾਕਿਸਤਾਨੀ ਐਂਕਰ ਦੀ ਦਿਲਜੀਤ ਨਾਲ ਕੰਮ ਕਰਨ ਦੀ ਇੱਛਾ ਤਾਂ ਹੁਣ ਜਲਦੀ ਹੀ ਪੂਰੀ ਹੋ ਸਕਦੀ ਹੈ। ਪਰ ਦਿਲਜੀਤ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਕਿਸੇ ਨਾ ਕਿਸੇ ਪ੍ਰੋਜੈਕਟ ‘ਚ ਬਿਜ਼ੀ ਰਹਿੰਦੇ ਹਨ। ਹਾਲ ਹੀ ‘ਚ ਦਿਲਜੀਤ ਨੂੰ ਉਸ ਦੇ ਫੈਨਸ ਨੇ ਫਿਲਮ ਹੌਂਸਲਾ ਰੱਖ ‘ਚ ਵੇਖਿਆ ਸੀ, ਜਿਸ ਨੂੰ ਲੋਕਾਂ ਨੇ ਪਿਆਰ ਦਿੱਤਾ। ਇਸ ਫਿਲਮ ‘ਚ ਦਿਲਜੀਤ ਦੇ ਨਾਲ ਐਕਟਰਸ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ: Sacrilege in Punjab: ਬੇਅਦਬੀ ਦੇ ਦੋਸ਼ੀਆਂ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ 'ਤੇ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)