(Source: ECI/ABP News)
Priyanka Chopra Nick Jonas: ਪ੍ਰਿਯੰਕਾ ਚੋਪੜਾ ਤੇ ਨਿਕ ਜੌਨਸ ਨਿਕਲੇ ਡਿਨਰ ਡੇਟ `ਤੇ, ਇੱਕ ਦੂਜੇ ਦਾ ਹੱਥ ਫੜੇ ਆਏ ਨਜ਼ਰ
Priyanka Chopra and Nick Jonas: ਪ੍ਰਿਯੰਕਾ ਚੋਪੜਾ ਜੋ ਕਿ ਇਸ ਸਮੇਂ ਨਿਊਯਾਰਕ ’ਚ ਹੈ। ਅਦਾਕਾਰਾ ਨੂੰ ਦੀਆਂ ਹਾਲ ਹੀ ’ਚ ਸ਼ਾਨਦਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ
![Priyanka Chopra Nick Jonas: ਪ੍ਰਿਯੰਕਾ ਚੋਪੜਾ ਤੇ ਨਿਕ ਜੌਨਸ ਨਿਕਲੇ ਡਿਨਰ ਡੇਟ `ਤੇ, ਇੱਕ ਦੂਜੇ ਦਾ ਹੱਥ ਫੜੇ ਆਏ ਨਜ਼ਰ priyanka chopra and nick jonas seen together on dinner date share photos on social media Priyanka Chopra Nick Jonas: ਪ੍ਰਿਯੰਕਾ ਚੋਪੜਾ ਤੇ ਨਿਕ ਜੌਨਸ ਨਿਕਲੇ ਡਿਨਰ ਡੇਟ `ਤੇ, ਇੱਕ ਦੂਜੇ ਦਾ ਹੱਥ ਫੜੇ ਆਏ ਨਜ਼ਰ](https://feeds.abplive.com/onecms/images/uploaded-images/2022/09/22/eb5544b08bda0dae89f369c0d33398a71663856058331469_original.jpg?impolicy=abp_cdn&imwidth=1200&height=675)
Priyanka Chopra Nick Jonas Dinner Date: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਇਸ ਸਮੇਂ ਨਿਊਯਾਰਕ ’ਚ ਹੈ। ਅਦਾਕਾਰਾ ਨੂੰ ਦੀਆਂ ਹਾਲ ਹੀ ’ਚ ਸ਼ਾਨਦਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਨੂੰ ਪਤੀ ਨਿਕ ਜੋਨਸ ਨਾਲ ਰੈਸਟੋਰੈਂਟ ’ਚ ਡਿਨਰ ਡੇਟ ਜਾਂਦੇ ਦੇਖਿਆ ਗਿਆ ਹੈ।
ਜੋੜੇ ਦੇ ਇਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ ’ਤੇ ਪ੍ਰਿਯੰਕਾ-ਨਿਕ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਲੈਕ ਆਊਟਫ਼ਿਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਬੈਗ ਵੀ ਕੈਰੀ ਕੀਤਾ ਹੋਇਆ ਹੈ। ਪ੍ਰਿਅੰਕਾ ਨੇ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਦੂਜੇ ਪਾਸੇ ਪਤੀ ਨਿਕ ਵੀ ਬੇਹੱਦ ਸਟਾਈਲਿਸ਼ ਲੱਗ ਰਹੇ ਹਨ। ਦੋਵਾਂ ਇਕ ਦੂਜੇ ਨਾਲ ਕਾਫ਼ੀ ਖੂਸ਼ ਨਜ਼ਰ ਆ ਰਹੇ ਹਨ। ਨਿਕ ਨੇ ਪ੍ਰਿੰਟਿਡ ਕਮੀਜ਼ ਅਤੇ ਨੀਲੇ ਰੰਗ ਦੀ ਜੀਂਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
View this post on Instagram
ਰੈਸਟੋਰੈਂਟ ਦੇ ਅੰਦਰ ਜਾਣ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨਾਲ ਹੱਥ ਫੜ੍ਹ ਕੇ ਪੋਜ਼ ਦਿੱਤੇ । ਇਸ ਦੇ ਨਾਲ ਪ੍ਰਿਯੰਕਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਆਪਣੀ ਕਾਰ ’ਚ ਬੈਠੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਨਿਊਯਾਰਕ ਦੇ ਹਰ ਮਿੰਟ ਦਾ ਆਨੰਦ ਲੈ ਰਹੀ ਹਾਂ।’
ਪ੍ਰਿਯੰਕਾ ਚੋਪੜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਵੈੱਬ ਸੀਰੀਜ਼ ਸੀਟਾਡੇਲ ’ਚ ਨਜ਼ਰ ਆਵੇਗੀ। ਜੋ ਕਿ ਰੂਸੋ ਬ੍ਰਦਰਜ਼ ਵੱਲੋਂ ਨਿਰਮਿਤ ਹੈ। ਇਸ ਦੇ ਨਾਲ ਅਦਾਕਾਰਾ ਹਾਲੀਵੁੱਡ ਫ਼ਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ’ਚ ਨਜ਼ਰ ਆਵੇਗੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)