Jaswinder Bhalla: ਜਸਵਿੰਦਰ ਭੱਲਾ ਨੂੰ ਪੰਜਾਬੀ ਇੰਡਸਟਰੀ ‘ਚ ਵਡਮੁੱਲੇ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਐਵਾਰਡ’, ਫੈਨਜ਼ ਨੂੰ ਕਿਹਾ ਸ਼ੁਕਰੀਆ
Jaswinder Bhalla Lifetime Achievement Award: ਜਸਵਿੰਦਰ ਭੱਲਾ ਹਾਲ ਹੀ ‘ਚ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਭੱਲਾ ਨੂੰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੇ ਲਈ ਲਾਈਫਾਈਮ ਅਚੀਵਮੈਂਟ ਐਵਰਡ ਨਾਲ ਨਵਾਜ਼ਿਆ ਗਿਆ ਹੈ
Lifetime Achievement Award To Jaswinder Bhalla: ਪੰਜਾਬੀ ਕਮੇਡੀਅਨ ਤੇ ਐਕਟਰ ਜਸਵਿੰਦਰ ਭੱਲਾ ਪਿਛਲੇ ਕਰੀਬ 40 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਦਮ ‘ਛਣਕਾਟਾ’ ਸੀਰੀਜ਼ ਤੋਂ ਰੱਖਿਆ ਸੀ। ਉਹ ਆਪਣੇ ਛਣਕਾਟਾ ਸੀਰੀਜ਼ ਨਾਲ ਲੰਬੇ ਸਮੇਂ ਤੱਕ ਦਰਸ਼ਕਾਂ ਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਰਹੇ ਹਨ। ਹੁਣ ਉਹ ਆਪਣੀ ਸ਼ਾਨਦਾਰ ਐਕਟਿੰਗ ਤੇ ਬੇਹਤਰੀਨ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।
ਜਸਵਿੰਦਰ ਭੱਲਾ ਹਾਲ ਹੀ ‘ਚ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਭੱਲਾ ਨੂੰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੇ ਲਈ ਲਾਈਫਾਈਮ ਅਚੀਵਮੈਂਟ ਐਵਰਡ ਨਾਲ ਨਵਾਜ਼ਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਐਵਰਡ ਫੰਕਸ਼ਨ ਦੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਭੱਲਾ ਨੇ ਕੈਪਸ਼ਨ ‘ਚ ਲਿਖਿਆ, ‘🙏 ਮੈ ਪਰਮਾਤਮਾ ਦਾ ਤੇ ਆਪਣੇ ਸਾਰੇ ਫੈਨਜ਼ ਦਾ ਤਹਿ ਦਿਲ ਤੋ ਧੰਨਵਾਦ ਕਰਦਾ ਹਾ ਜਿਨ੍ਹਾ ਦੇ ਆਸ਼ੀਰਵਾਦ ਤੇ ਪਿਆਰ ਸਦਕਾ PTC ਵਲੋ ਪੰਜਾਬੀ ਫਿਲਮ ਆਵਾਰਡਜ਼, 2022 ਵਿਚ ਮੈਨੂੰ ‘ਲਾਈਫ ਟਾਈਮ ਆਚੀਵਮੈਟ ਆਵਾਰਡ’ ਨਾਲ ਸਨਮਾਨਿਤ ਕੀਤਾ ਹੈ । ਇਹ ਆਵਾਰਡ ਆਪ ਸੱਭ ਦੀ ਬਾਦੌਲਤ ਮੈਨੂੰ ਮਿਲਿਆ ਹੈ, ਸੋ ਦੁਬਾਰਾ ਮੈ ਆਪ ਸੱਭ ਦਾ ਧੰਨਵਾਦ ਕਰਦਾ ਹਾ, ਬਹੁਤ ਬਹੁਤ ਪਿਆਰ’
View this post on Instagram
ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਲੁਧਿਆਣਾ ਦੀ ਪੇਈਯੂ ਯੂਨੀਵਰਸਿਟੀ ‘ਚ ਪ੍ਰੋਫੈਸਰ ਹਨ। ਇਸ ਦੇ ਨਾਲ ਨਾਲ ਉਹ ਐਕਟਿੰਗ ਵੀ ਕਰਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।